ਧੀਆਂ ਵਿਰੁੱਧ ਅਪਰਾਧਾਂ ਨੂੰ ਰੋਕਣ ਲਈ ਜਾਗਰੂਕਤਾ ਜ਼ਰੂਰੀ: ਭਾਟੀਆ
03:55 AM Apr 24, 2025 IST
ਪੱਤਰ ਪ੍ਰੇਰਕ
ਯਮੁਨਾਨਗਰ, 23 ਅਪਰੈਲ
ਹਰਿਆਣਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਣੂ ਭਾਟੀਆ ਨੇ ਡੀਏਵੀ ਗਰਲਜ਼ ਕਾਲਜ ਦੇ ਮਹਿਲਾ ਅਧਿਐਨ ਕੇਂਦਰ ਵੱਲੋਂ ਕਰਵਾਏ ਕਾਨੂੰਨੀ, ਪੋਸ਼ ਅਤੇ ਪੋਕਸੋ ਐਕਟ ਬਾਰੇ ਜਾਗਰੂਕਤਾ ਸਮਾਗਮ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਕੁੜੀਆਂ ਵਿਰੁੱਧ ਅਪਰਾਧ ਦੀਆਂ ਘਟਨਾਵਾਂ ਸਾਲ ਦਰ ਸਾਲ ਵੱਧ ਰਹੀਆਂ ਹਨ, ਪਰ ਥੋੜ੍ਹੀ ਜਿਹੀ ਜਾਗਰੂਕਤਾ ਅਤੇ ਚੌਕਸੀ ਨਾਲ ਇਨ੍ਹਾਂ ਨੂੰ ਰੋਕਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਵਿਦਿਆਰਥਣਾਂ ਨੂੰ ਪਰਿਵਾਰ ਪ੍ਰਬੰਧਨ ਦੇ ਸੁਝਾਅ ਵੀ ਦਿੱਤੇ। ਗੁਰੂਗ੍ਰਾਮ ਤੋਂ ਆਈ ਵਕੀਲ ਰਿਤੂ ਕਪੂਰ ਨੇ ਵੀ ਪੋਸ਼ ਅਤੇ ਪੋਕਸੋ ਐਕਟ ‘ਤੇ ਵਿਚਾਰ ਪੇਸ਼ ਕੀਤੇ। ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਅਤੇ ਮਹਿਲਾ ਅਧਿਐਨ ਕੇਂਦਰ ਇੰਚਾਰਜ ਡਾ. ਮੋਨਿਕਾ ਸ਼ਰਮਾ ਨੇ ਸਾਂਝੇ ਤੌਰ ‘ਤੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤ। ਇਸ ਮੌਕੇ ਡਾ. ਦੀਪਿਕਾ ਘਈ, ਡਾ. ਰੰਜਨਾ, ਡਾ. ਅਮਨਪ੍ਰੀਤ ਕੌਰ, ਪ੍ਰਿਆ ਹਾਜ਼ਰ ਸਨ ।
Advertisement
Advertisement