Rain in Haryana ਹਰਿਆਣਾ ਵਿੱਚ ਕਈ ਥਾਈਂ ਮੀਂਹ
09:58 AM May 03, 2025 IST
ਨਵੀਂ ਦਿੱਲੀ, 3 ਮਈ
Rain, gusty wind, thunderstorm likely in Punjab-Haryana till May 7: IMD: ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿਚ ਅੱਜ ਮੀਂਹ ਪਿਆ ਤੇ ਨੂਹ ਵਿਚ ਤੇਜ਼ ਮੀਂਹ ਨਾਲ ਗੜੇ ਵੀ ਪਏ। ਇਸ ਤੋਂ ਇਲਾਵਾ ਦਿੱਲੀ ਵਿਚ ਅੱਜ ਹਲਕਾ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ।
Advertisement
ਇਸ ਵੇਲੇ ਹਰਿਆਣਾ ਦੇ ਭਿਵਾਨੀ, ਫਰੀਦਾਬਾਦ, ਪਲਵਲ ਵਿਚ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ ਤੇ ਕਈ ਜ਼ਿਲ੍ਹਿਆਂ ਵਿਚ ਬੱਦਲਵਾਈ ਹੈ। ਮੌਸਮ ਵਿਭਾਗ ਨੇ ਪੰਚਕੂਲਾ, ਸਿਰਸਾ, ਸੋਨੀਪਤ, ਰਿਵਾੜੀ ਤੇ ਮੇਵਾਤ ਵਿਚ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।
ਦੂਜੇ ਪਾਸੇ ਚੰਡੀਗੜ੍ਹ ਵਿਚ ਮੌਸਮ ਸਾਫ ਹੈ। ਇਸ ਤੋਂ ਇਲਾਵਾ ਪੰਜਾਬ ਵਿਚ ਵੀ ਜ਼ਿਆਦਾਤਰ ਥਾਵਾਂ ’ਤੇ ਮੌਸਮ ਸਾਫ ਹੈ।
Advertisement
ਭਾਰਤੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਸੱਤ ਮਈ ਤਕ ਗਰਮੀ ਦਾ ਅਸਰ ਜ਼ਿਆਦਾ ਨਹੀਂ ਰਹੇਗਾ।
Advertisement