ਜੈਵਿਕ ਡੇਅਰੀ ਫਾਰਮਿੰਗ ਦੇ ਨੁਕਤੇ
ਮਨੋਜ ਸ਼ਰਮਾ, ਮਧੂ ਸ਼ੈਲੀ
ਜੈਵਿਕ ਖੇਤੀ ਇੱਕ ਸੰਪੂਰਨ ਉਤਪਾਦਨ ਪ੍ਰਬੰਧਨ ਪ੍ਰਣਾਲੀ ਹੈ ਜੋ ਕੁਦਰਤੀ ਵਾਤਾਵਰਨ ਅਤੇ ਸਿਹਤ ਨੂੂੰ ਉਤਸ਼ਾਹਤ ਕਰਦੀ ਹੈ। ਇਸ ਵਿੱਚ ਜੀਵ ਵੰਨ-ਸੁਵੰਨਤਾ, ਜੀਵ ਵਿਗਿਆਨ ਚੱਕਰ ਅਤੇ ਮਿੱਟੀ ਦੀਆਂ ਜੀਵ ਵਿਗਿਆਨਕ ਗਤੀਵਿਧੀਆਂ ਸ਼ਾਮਲ ਹਨ। ਜੈਵਿਕ ਡੇਅਰੀ ਫਾਰਮਿੰਗ ਨੂੰ ਪਸ਼ੂ ਪਾਲਣ ਦੀ ਪ੍ਰਣਾਲੀ ਵਜੋਂ ਪਰਿਭਾਸ਼ਤ ਕੀਤਾ ਗਿਆ ਹੈ ਜੋ ਵਾਤਾਵਰਨ ਪ੍ਰਣਾਲੀ ਤੋਂ ਪਸ਼ੂਆਂ ਦੇ ਪੋਸ਼ਣ, ਜਾਨਵਰਾਂ ਦੀ ਸਿਹਤ, ਪਸ਼ੂਆਂ ਦੀ ਰਿਹਾਇਸ਼ ਅਤੇ ਪ੍ਰਜਨਣ ਦੇ ਮਾਮਲੇ ਵਿੱਚ ਜੈਵਿਕ ਅਤੇ ਬਾਇਉਡਿਗ੍ਰੇਡੇਬਲ ਪਦਾਰਥਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਦਾ ਹੈ। ਇਹ ਜਾਣ-ਬੁੱਝ ਕੇ ਵਰਤੇ ਜਾਂਦੇ ਸਿੰਥੈਟਿਕ ਪਦਾਰਥ ਜਿਵੇਂ ਫੀਡ ਐਡੇਟਿਵ ਅਤੇ ਜੈਨੇਟਿਕ ਤੌਰ ’ਤੇ ਇੰਜਨੀਅਰਿੰਗ ਬ੍ਰੀਡਿੰਗ ਇਨਪੁਟਸ ਦੀ ਵਰਤੋਂ ਤੋਂ ਪ੍ਰਹੇਜ਼ ਕਰਦਾ ਹੈ।
ਆਰਗੈਨਿਕ ਡੇਅਰੀ ਫਾਰਮਿੰਗ ਦਾ ਅਰਥ ਹੈ ਜੈਵਿਕ ਫੀਡ (ਜਿਵੇਂ ਖਾਦ ਜਾਂ ਕੀਟਨਾਸ਼ਕਾਂ ਦੀ ਵਰਤੋਂ ਤੋਂ ਬਿਨਾਂ ਕਾਸ਼ਤ ਕੀਤੇ ਚਾਰੇ) ਤੇ ਜਾਨਵਰਾਂ ਨੂੰ ਪਾਲਣਾ, ਐਂਟੀਬਾਇਓਟਿਕਸ ਅਤੇ ਹਾਰਮੋਨਜ਼ ਦੀ ਸੀਮਤ ਵਰਤੋਂ ਦੇ ਨਾਲ।
ਜੈਵਿਕ ਡੇਅਰੀ ਫਾਰਮ ਵਿੱਚ:
• ਗਾਵਾਂ ਅਤੇ ਮੱਝਾਂ ਨੂੰ 100 ਫ਼ੀਸਦੀ ਜੈਵਿਕ ਫੀਡ ਦਿੱਤੀ ਜਾਂਦੀ ਹੈ।
• ਜੈਵਿਕ ਫ਼ਸਲਾਂ ਅਤੇ ਚਾਰਾਗਾਹਾਂ ਨੂੰ ਸਿੰਥੈਟਿਕ ਖਾਦ ਅਤੇ ਕੀਟਨਾਸ਼ਕਾਂ ਦੀ ਵਰਤੋਂ ਤੋਂ ਬਿਨਾਂ ਉਗਾਇਆ ਜਾਂਦਾ ਹੈ।
• ਜੈਵਿਕ ਫ਼ਸਲਾਂ ਉਗਾਉਣ ਲਈ ਵਰਤੀ ਜਾਣ ਵਾਲੀ ਜ਼ਮੀਨ ਪਹਿਲੀ ਕਟਾਈ ਤੋਂ ਘੱਟੋ-ਘੱਟ ਤਿੰਨ ਸਾਲ ਪਹਿਲਾਂ ਹਰ ਪਾਬੰਦੀਸ਼ੁਦਾ ਸਮੱਗਰੀ ਤੋਂ ਮੁਕਤ ਹੋਣੀ ਚਾਹੀਦੀ ਹੈ।
• ਗ਼ੈਰ-ਕੁਦਰਤੀ ਫੀਡ ਐਡੇਟਿਵ ਅਤੇ ਪੂਰਕ ਜਿਵੇਂ ਵਿਟਾਮਿਨ ਅਤੇ ਖਣਿਜ ਵੀ ਵਰਤੋਂ ਲਈ ਮਨਜ਼ੂਰ ਕੀਤੇ ਜਾਣੇ ਚਾਹੀਦੇ ਹਨ।
• ਜੈਨੇਟਿਕ ਤੌਰ ’ਤੇ ਸੋਧੇ ਜੀਵਾਣੂੰ (ਜੀਐੱਮਓ) ਦੀ ਸਖ਼ਤ ਮਨਾਹੀ ਹੈ।
• ਸਿੰਥੈਟਿਕ ਦੁੱਧ ਦੀ ਵੀ ਮਨਾਹੀ ਹੈ। ਵੱਛਿਆਂ ਨੂੰ ਸਿਰਫ਼ ਜੈਵਿਕ ਦੁੱਧ ਦੇਣਾ ਚਾਹੀਦਾ ਹੈ।
• ਛੇ ਮਹੀਨਿਆਂ ਤੋਂ ਵੱਧ ਉਮਰ ਦੇ ਪਸ਼ੂਆਂ ਨੂੰ ਚਾਰਾਗਾਹ ਤੱਕ ਪਹੁੰਚ ਕਰਨੀ ਲਾਜ਼ਮੀ ਹੈ।
• ਐਂਟੀਬਾਇਓਟਿਕਸ ਦੀ ਸੀਮਤ ਵਰਤੋਂ (ਕੇਵਲ ਉਦੋਂ ਵਰਤੀਆਂ ਜਾਂਦੀਆਂ ਹਨ ਜਦੋਂ ਗਾਵਾਂ ਬਿਮਾਰ ਹਨ) ਸਿਰਫ਼ ਮਨਜ਼ੂਰਸ਼ੁਦਾ ਸਿਹਤ ਦੇਖ-ਭਾਲ ਵਾਲੇ ਉਤਪਾਦ ਹੀ ਵਰਤੇ ਜਾ ਸਕਦੇ ਹਨ।
• ਜੈਵਿਕ ਜਾਨਵਰਾਂ ਨੂੰ ਯੂਰੀਆ ਜਾਂ ਖਾਦ ਨਹੀਂ ਖੁਆਇਆ ਜਾ ਸਕਦਾ।
• ਜਾਨਵਰਾਂ ਦੀ ਭਲਾਈ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ। ਕੁਝ ਪ੍ਰਕਿਰਿਆਵਾਂ ਜਿਵੇਂ ਪੂਛ ਕੱਟਣ ਦੀ ਮਨਾਹੀ ਹੈ। ਹੋਰ ਪ੍ਰਕਿਰਿਆਵਾਂ ਜਿਵੇਂ ਸਿੰਗ ਕੱਟਣ ਨੂੰ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਜਾਨਵਰਾਂ ਦੇ ਤਣਾਅ ਨੂੰ ਘੱਟ ਕੀਤਾ ਜਾ ਸਕੇ।
• ਜੈਵਿਕ ਕਿਸਾਨ ਨੂੰ ਮਾਪਦੰਡਾਂ ਦੀ ਪਾਲਣਾ ਦੀ ਤਸਦੀਕ ਕਰਨ ਲਈ ਲੋੜੀਂਦੇ ਰਿਕਾਰਡ ਰੱਖਣੇ ਚਾਹੀਦੇ ਹਨ।
• ਹਰੇਕ ਫਾਰਮ ’ਤੇ ਹਰ ਸਾਲ ਨਿਰੀਖਣ ਅਤੇ ਆਡਿਟ ਕੀਤੀ ਜਾਂਦੀ ਹੈ। ਕਿਸੇ ਵੀ ਫਾਰਮ ਦਾ ਕਿਸੇ ਵੀ ਸਮੇਂ ਅਣ-ਐਲਾਨਿਆ ਮੁਆਇਨਾ ਕੀਤਾ ਜਾ ਸਕਦਾ ਹੈ।
ਜੈਵਿਕ ਦੁੱਧ ਉਤਪਾਦਨ ਲਈ ਸਟੈਂਡਰਡਜ਼
• ਜੈਵਿਕ ਦੁੱਧ ਪੈਦਾ ਕਰਨ ਲਈ, ਫਾਰਮ ਜੈਵਿਕ ਨਿਯੰਤਰਨ ਸੰਸਥਾ ਨਾਲ ਰਜਿਸਟਰ ਹੋਣਾ ਚਾਹੀਦਾ ਹੈ ਅਤੇ ਅਪਣਾਏ ਗਏ ਉਤਪਾਦਨ ਸਿਸਟਮ ਨੂੰ ਜੈਵਿਕ ਮਾਪਦੰਡਾਂ ਨੂੰ ਪੂਰਾ ਕਰਨਾ ਲਾਜ਼ਮੀ ਹੈ। ਭਾਰਤ ਵਿੱਚ ‘ਇੰਡੀਆ ਆਰਗੈਨਿਕ’ ਸਰਟੀਫਿਕੇਸ਼ਨ ਪ੍ਰਮਾਣਿਕਤਾ ਦੇ ਬਾਅਦ ਜੈਵਿਕ ਉਤਪਾਦਾਂ ਨੂੰ ਦਿੱਤਾ ਜਾਂਦਾ ਇਕ ਲੇਬਲ ਹੈ, ਜੋ ਇਹ ਪੱਕਾ ਕਰਦਾ ਹੈ ਕਿ ਉਤਪਾਦ ਵਿਚ ਵਰਤਿਆ ਜਾਂਦਾ ਪਦਾਰਥ ਜਾਂ ਕੱਚਾ ਮਾਲ ਜੈਵਿਕ ਖੇਤੀ ਦੁਆਰਾ ਉਗਾਇਆ ਗਿਆ ਸੀ-ਬਿਨਾਂ ਕਿਸੇ ਰਸਾਇਣਕ ਖਾਦਾਂ, ਕੀਟਨਾਸ਼ਕਾਂ ਜਾਂ ਪ੍ਰੇਰਿਤ ਹਾਰਮੋਨਜ਼ ਦੇ। ਇਹ ਸਰਟੀਫਿਕੇਟ ਭਾਰਤ ਸਰਕਾਰ ਦੇ ਜੈਵਿਕ ਉਤਪਾਦਨ ਦੇ ਕੌਮੀ ਪ੍ਰੋਗਰਾਮ (ਐੇਨਪੀਓਪੀ) ਅਧੀਨ, ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਏਜ਼ੰਸੀ ਵੱਲੋਂ ਮਾਨਤਾ ਪ੍ਰਾਪਤ ਟੈਸਟਿੰਗ ਸੈਂਟਰਾਂ ਦੁਆਰਾ ਜਾਰੀ ਕੀਤਾ ਜਾਂਦਾ ਹੈ।
ਜੈਵਿਕ ਦੁੱਧ ਉਤਪਾਦਨ ਦੇ ਲਈ ਹੇਠ ਲਿਖੀਆਂ ਸਿਫ਼ਾਰਸ਼ਾਂ ’ਤੇ ਵਿਚਾਰ ਕਰਨਾ ਚਾਹੀਦਾ ਹੈ-
• ਰਵਾਇਤੀ ਖੇਤੀ ਤੋਂ ਜੈਵਿਕ ਵਿੱਚ ਤਬਦੀਲੀ: ਰਵਾਇਤੀ ਤੋਂ ਜੈਵਿਕ ਉਤਪਾਦਨ ਵਿੱਚ ਤਬਦੀਲੀ ਲਈ ਪਰਿਵਰਤਨ ਯੋਜਨਾਬੰਦੀ ਬਹੁਤ ਮਹੱਤਵਪੂਰਨ ਹੈ। ਜਾਂ ਤਾਂ ਸਾਰਾ ਫਾਰਮ ਇੱਕ ਬਲਾਕ ਵਿੱਚ ਬਦਲਿਆ ਜਾਵੇਗਾ ਜਾਂ ਰੁਪਾਂਤਰਨ ਨੂੰ ਕਈ ਸਾਲਾਂ ਵਿੱਚ ਪੜਾਅ ਦਿੱਤਾ ਜਾ ਸਕਦਾ ਹੈ। ਜ਼ਮੀਨ ਨੂੰ ਜੈਵਿਕ ਸਥਿਤੀ ਵਿੱਚ ਬਦਲਣ ਲਈ ਘੱਟੋ ਘੱਟ ਤਿੰਨ ਸਾਲਾਂ ਦੀ ਜ਼ਰੂਰਤ ਹੈ। ਜੈਵਿਕ ਦੁੱਧ ਉਸ ਦਿਨ ਤੋਂ ਪੈਦਾ ਕੀਤਾ ਜਾ ਸਕਦਾ ਹੈ ਜਦੋਂ ਜ਼ਮੀਨ ਪੂਰੀ ਜੈਵਿਕ ਸਥਿਤੀ ਪ੍ਰਾਪਤ ਕਰਦੀ ਹੈ।
• ਖ਼ੁਰਾਕ: ਫਾਰਮ ਵਿੱਚ ਵਰਤੀ ਜਾਂਦੀ ਸਾਰੀ ਫੀਡ ਨੂੰ ਪਰਿਵਰਤਨ ਦੀ ਸ਼ੁਰੂਆਤ ਤੋਂ ਜੈਵਿਕ ਮਾਪਦੰਡਾਂ ਲਈ ਉਤਪਾਦਨ ਅਤੇ ਪ੍ਰਮਾਣਿਤ ਕੀਤਾ ਜਾਣਾ ਚਾਹੀਦਾ ਹੈ। ਲੋੜੀਂਦੀ ਸਾਰੀ ਫੀਡ ਫਾਰਮ ’ਤੇ ਤਿਆਰ ਕੀਤੀ ਜਾਣੀ ਚਾਹੀਦੀ ਹੈ ਅਤੇ ਚਾਰੇ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਘੱਟੋ-ਘੱਟ 60 ਫ਼ੀਸਦੀ ਫੀਡ ਫਾਰਮ ਜਾਂ ਲਿੰਕ ਜੈਵਿਕ ਫਾਰਮਾਂ ਤੋਂ ਪ੍ਰਾਪਤ ਕੀਤੀ ਜਾਣੀ ਚਾਹੀਦੀ ਹੈ। ਰਾਸ਼ਨ ਦਾ ਸੰਤੁਲਨ ਪੂਰੇ ਜੈਵਿਕ ਮਾਨਕਾਂ ਨੂੰ ਪੂਰਾ ਕਰਨਾ ਚਾਹੀਦਾ ਹੈ। ਮਿਸ਼ਰਤ ਰਾਸ਼ਨ ਅਤੇ ਖ਼ਰੀਦੇ ਹੋਏ ਮਿਸ਼ਰਨ 100 ਫ਼ੀਸਦੀ ਜੈਵਿਕ ਹੋਣੇ ਚਾਹੀਦੇ ਹਨ। ਖਣਿਜ ਪੂਰਕ ਦੀ ਇਜ਼ਾਜਤ ਕੇਵਲ ਉਦੋਂ ਦਿੱਤੀ ਜਾਂਦੀ ਹੈ ਜਿੱਥੇ ਘੱਟ ਮਾਤਰਾ ਵਿੱਚ ਲੋੜੀਂਦੇ ਤੱਤਾਂ ਦੀਆਂ ਜ਼ਰੂਰਤਾਂ ਜੈਵਿਕ ਪਾਲਣ ਦੇ ਅਭਿਆਸਾਂ ਦੁਆਰਾ ਪੂਰੀਆਂ ਨਹੀਂ ਕੀਤੀਆਂ ਜਾ ਸਕਦੀਆਂ। ਕੁਝ ਸਿੰਥੈਟਿਕ ਵਿਟਾਮਿਨ ਵਰਤੇ ਜਾ ਸਕਦੇ ਹਨ।
• ਮਿੱਟੀ ਦੀ ਉਪਜਾਉ ਸ਼ਕਤੀ: ਜੈਵਿਕ ਖੇਤੀ ਵਿੱਚ ਸਿੰਥੈਟਿਕ ਖਾਦਾਂ ਦੀ ਵਰਤੋਂ ਦੀ ਆਗਿਆ ਨਹੀਂ ਹੈ ਪਰ ਚੂਨਾ ਜਾਂ ਪੌਸ਼ਟਿਕ ਤੱਤਾਂ ਦੇ ਕੁਦਰਤੀ ਸਰੋਤਾਂ ਦੀ ਵਰਤੋਂ ਦੀ ਆਗਿਆ ਹੈ। ਰਜਿਸਟਰਡ ਜੈਵਿਕ ਤੋਂ ਪੋਲਟਰੀ ਕੂੜਾ ਵੀ ਵਰਤਿਆ ਜਾ ਸਕਦਾ ਹੈ। ਰਵਾਇਤੀ ਖੇਤਾਂ ਵਿੱਚ ਤਿਆਰ ਕੀਤੀ ਗਈ ਖਾਦ ਦੀ ਵਰਤੋਂ ਲਈ ਸਬੰਧਤ ਅਧਿਕਾਰੀਆਂ ਤੋਂ ਆਗਿਆ ਮੰਗੀ ਜਾ ਸਕਦੀ ਹੈ।
• ਰਿਹਾਇਸ਼: ਗਾਵਾਂ ਨੂੰ ਆਰਾਮਦਾਇਕ ਸੁੱਕੇ ਬਿਸਤਰੇ ਵਾਲਾ ਖੇਤਰ ਪ੍ਰਦਾਨ ਕਰਨਾ ਲਾਜ਼ਮੀ ਹੈ।
• ਪਸ਼ੂਆਂ ਦੀ ਸਿਹਤ: ਰੋਕਥਾਮ ਪ੍ਰਬੰਧਨ ਅਤੇ ਹੋਮਿਓਪੈਥੀ ਦੇ ਉਪਚਾਰਾਂ ਨੂੰ ਹਮੇਸ਼ਾ ਉਤਸ਼ਾਹਿਤ ਕੀਤਾ ਜਾਂਦਾ ਹੈ। ਵੈਟਨਰੀ ਦਵਾਈਆਂ ਅਤੇ ਐਂਟੀਬਾਓਟਿਕਸ ਨੂੰ ਰੋਕਥਾਮ ਦਵਾਈ ਵਜੋਂ ਨਹੀਂ ਵਰਤਿਆ ਜਾਣਾ ਚਾਹੀਦਾ ਪਰ ਬਿਮਾਰੀ ਜਾਂ ਸੱਟ ਲੱਗਣ ਦੀ ਸਥਿਤੀ ਵਿੱਚ ਮੁਸੀਬਤ ਨੂੰ ਰੋਕਣ ਲਈ ਵਰਤੀ ਜਾ ਸਕਦੀ ਹੈ। ਮੈਸਟਾਟੀਟਸ ਦਾ ਨਿਯੰਤਰਨ ਚੰਗੇ ਪ੍ਰਬੰਧਨ ਅਭਿਆਸਾਂ ਦੁਆਰਾ ਕੀਤਾ ਜਾ ਸਕਦਾ ਹੈ ਜਿਸ ਵਿੱਚ ਥਣਾਂ ਦਾ ਡੋਬਾ ਆਦਿ ਹਨ।
• ਸਟਾਕ ਦੇ ਸਰੋਤ: ਖ਼ਰੀਦੇ ਗਏ ਪਸ਼ੂਆਂ ਨੂੰ ਉਨ੍ਹਾਂ ਝੁੰਡਾਂ ਤੋਂ ਨਹੀਂ ਆਉਣਾ ਚਾਹੀਦਾ ਜਿਸ ਦਾ ਪਿਛਲੇ ਛੇ ਸਾਲਾਂ ਵਿੱਚ ਬੋਵਾਈਨ ਸਪੋਂਜੀਫਾਰਮ ਐਨਸੇਫੈਲੋਪੈਥੀ ਦਾ ਕੇਸ ਹੋਇਆ ਹੈ। 12 ਹਫ਼ਤਿਆਂ ਦੀ ਉਮਰ ਤੱਕ ਵੱਛੇ ਨੂੰ ਖੁਆਉਣ ਲਈ ਜੈਵਿਕ ਦੁੱਧ ਸਮੁੱਚੇ ਰਾਸ਼ਨ ਦਾ ਘੱਟੋ-ਘੱਟ 51 ਫ਼ੀਸਦੀ ਹੋਣਾ ਚਾਹੀਦਾ ਹੈ। ਵਾਧੂ ਵੱਛਿਆਂ ਨੂੰ ਹੋਰ ਜੈਵਿਕ ਜਾਂ ਰਵਾਇਤੀ ਉਤਪਾਦਕਾਂ ਨੂੰ ਵੇਚਿਆ ਜਾ ਸਕਦਾ ਹੈ।
• ਜੈਵਿਕ ਦੁੱਧ ਦੀ ਵਿਕਰੀ: ਜੈਵਿਕ ਦੁੱਧ ਦੇ ਪ੍ਰੀਮੀਅਮ ਭਾਅ ਨੂੰ ਪ੍ਰਾਪਤ ਕਰਨ ਲਈ, ਜੈਵਿਕ ਤੌਰ ’ਤੇ ਰਜਿਸਟਰਡ ਪ੍ਰਾਸੈਸਿੰਗ ਆਉਟਲੈਟ ਦੁਆਰਾ ਦੁੱਧ ਵੇਚਣਾ ਜ਼ਰੂਰੀ ਹੈ। ਉਤਪਾਦਨ ਸ਼ੁਰੂ ਕਰਨ ਤੋਂ ਪਹਿਲਾਂ ਮਾਰਕੀਟਿੰਗ ਨੂੰ ਹਮੇਸ਼ਾ ਵਿਚਾਰਿਆ ਜਾਣਾ ਚਾਹੀਦਾ ਹੈ।
ਜੈਵਿਕ ਡੇਅਰੀ ਫਾਰਮਿੰਗ ਦੇ ਵਿਕਾਸ ਵਿੱਚ ਰੁਕਾਵਟਾਂ-
• ਗਿਆਨ ਅਤੇ ਜਾਗਰੁਕਤਾ ਦੀ ਘਾਟ: ਮਿਸ਼ਰਤ ਜੈਵਿਕ ਫੀਡ ਬਣਾਉਣ ਲਈ ਜੈਵਿਕ ਫੀਡ ਸਮੱਗਰੀ ਦੀ ਸੀਮਤ ਉਪਲੱਬਧਤਾ, ਸਹੀ ਰਿਕਾਰਡਾਂ ਦੀ ਸਾਂਭ-ਸੰਭਾਲ ਦੀ ਸਮੱਸਿਆ, ਪ੍ਰਮਾਣੀਕਰਨ ਸੇਵਾਵਾਂ ਦੀ ਸੀਮਿਤ ਪਹੁੰਚ ਅਤੇ ਸਹੀ ਖ਼ਰੀਦ ਪ੍ਰਕਿਰਿਆ ਅਤੇ ਮਾਰਕੀਟਿੰਗ ਢਾਂਚੇ ਦੀ ਘਾਟ।