ਨਸ਼ਾ ਤਸਕਰੀ ਦੇ ਦੋਸ਼ ਹੇਠ ਤਿੰਨ ਗ੍ਰਿਫ਼ਤਾਰ
06:16 PM Mar 17, 2025 IST
ਪੱਤਰ ਪ੍ਰੇਰਕ
ਟੋਹਾਣਾ, 17 ਮਾਰਚ
ਟੋਹਾਣਾ ਪੁਲੀਸ ਟੀਮ ਨੇ ਸਿੰਬਲ ਰੋਡ ’ਤੇ ਚੈਕਿੰਗ ਦੌਰਾਨ ਪਿਕਅੱਪ ਗੱਡੀ ਵਿੱਚੋਂ ਸਵਾਰ ਤਿੰਨ ਲੜਕਿਆਂ ਨੂੰ 270 ਗਰਾਮ ਹੈਰੋਇਨ ਤਸਕਰੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਡੀਐਸਪੀ ਉਮੇਦ ਸਿੰਘ ਨੇ ਦੱਸਿਆ ਕਿ ਹੈਰੋਇਨ ਤਸਕਰਾਂ ਦੀ ਸ਼ਨਾਖ਼ਤ ਹਰਬੰਸ ਪਿੰਡ ਛਾਜਲਾ (ਪੰਜਾਬ), ਕੁਲਵਿੰਦਰ ਸਿੰਘ ਉਰਫ਼ ਵਿੱਕੀ ਪਿੰਡ ਛਾਜਲੀ (ਪੰਜਾਬ) ਤੇ ਪਨਵੀਰ ਉਰਫ਼ ਟੋਹਾਣਾ ਵਾਸੀ ਪਿੰਡ ਮਿਉਂਦਕਲਾਂ (ਟੋਹਾਣਾ) ਵਜੋਂ ਹੋਈ ਹੈ। ਮੁੱਢਲੀ ਜਾਂਚ ਵਿੱਚ ਉਨ੍ਹਾਂ ਦੱਸਿਆ ਕਿ ਉਹ ਇਹ ਹੈਰੋਇਨ ਪਿੰਡ ਛਾਜਲੀ ਦੇ ਜਗਸੀਰ ਸਿੰਘ ਉਰਫ਼ ਜੱਗਾ ਤੋਂ ਲੈ ਕੇ ਆਏ ਸਨ। ਡੀਐਸਪੀ ਨੇ ਦੱਸਿਆ ਕਿ ਹੈਰੋਇਨ ਤਸਕਰਾਂ ਦਾ ਰਿਮਾਂਡ ਲੈ ਕੇ ਸਪਲਾਇਰ ਨੂੰ ਵੀ ਕਾਬੂ ਕੀਤਾ ਜਾਵੇਗਾ।
Advertisement
Advertisement