ਲੋੜਵੰਦ ਵਿਦਿਆਰਥੀਆਂ ਲਈ ਸਮਾਗਮ ਕਰਵਾਇਆ
04:55 AM Mar 18, 2025 IST
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 17 ਮਾਰਚ
ਕੁਰੂਕਸ਼ੇਤਰ ਪਨੋਰਮਾ ਤੇ ਸਾਇੰਸ ਸੈਂਟਰ ਵਿਚ ਵਾਤਸਲਿਆ ਵਾਟਿਕਾ ਦੇ 105 ਗਰੀਬ ਵਿਦਿਆਰਥੀਆਂ ਲਈ ਸਮਾਗਮ ਕਰਵਾਇਆ ਗਿਆ। ਕੇਂਦਰ ਦੇ ਸਿੱਖਿਆ ਅਧਿਕਾਰੀ ਜਤਿੰਦਰ ਦਾਸ ਨੇ ਕਿਹਾ ਕਿ ਇਨ੍ਹਾਂ ਸਾਰੇ ਵਿਦਿਆਰਥੀਆਂ ਲਈ 3ਡੀ ਫਿਲਮ ਸ਼ੋਅ ,ਪਲੈਨੇਟੈਰੀਅਮ ਸ਼ੋਅ ਤੇ ਪ੍ਰਯੋਗਾਤਮਕ ਵਿਗਿਆਨ ਲੈਕਚਰ ਕਰਵਾਏ ਗਏ। ਇਸ ਤੋਂ ਇਲਾਵਾ ਇਨ੍ਹਾਂ ਸਾਰੇ ਬੱਚਿਆਂ ਨੂੰ ਸਾਇੰਸ ਗੈਲਰੀਆਂ ਦਾ ਟੂਰ ਵੀ ਕਰਾਇਆ ਗਿਆ। ਵਿਦਿਆਰਥੀਆਂ ਨੇ ਪੈਨੋਰਮਾ ਹਾਲ ਤੇ ਬਟਰਫਲਾਈ ਗਾਰਡਨ ਦਾ ਦੌਰਾ ਕੀਤਾ। ਕੇਂਦਰ ਵੱਲੋਂ ਸਾਰੇ ਵਿਦਿਆਰਥੀਆਂ ਨੂੰ ਸਾਇੰਸ ਕਿੱਟਾਂ ਤੇ ਸਨੈਕਸ ਵੀ ਵੰਡੇ ਗਏ। ਕੇਂਦਰ ਦੇ ਅਧਿਕਾਰੀ ਜਿਤੇਂਦਰ ਦਾਸ ਨੇ ਦੱਸਿਆ ਕਿ ਕੇਂਦਰ ਗਰੀਬ ਬੱਚਿਆਂ ਨੂੰ ਮੁੱਖ ਧਾਰਾ ਵਿਚ ਸ਼ਾਮਲ ਕਰਨ ਲਈ ਸਮਾਗਮ ਕਰਵਾਉਂਦਾ ਹੈ।
Advertisement
Advertisement