ਜ਼ਿਲ੍ਹਾ ਸੂਚਨਾ ਅਤੇ ਜਨ ਸੰਪਰਕ ਅਧਿਕਾਰੀ ਨੇ ਅਹੁਦਾ ਸੰਭਾਲਿਆ
05:01 AM Mar 18, 2025 IST
ਪੀਪੀ ਵਰਮਾ
Advertisement
ਪੰਚਕੂਲਾ, 17 ਮਾਰਚ
ਪੰਚਕੂਲਾ ਜ਼ਿਲ੍ਹਾ ਸੂਚਨਾ ਅਤੇ ਜਨ ਸੰਪਰਕ ਅਧਿਕਾਰੀ ਕੁਲਦੀਪ ਸਿੰਘ ਬਾਂਗੜ ਨੇ ਅੱਜ ਆਪਣਾ ਅਹੁਦਾ ਸੰਭਾਲਿਆ। ਇਸ ਤੋਂ ਪਹਿਲਾਂ ਉਹ ਪਾਨੀਪਤ, ਝੱਜਰ, ਯਮੁਨਾਨਗਰ ਵਿੱਚ ਜ਼ਿਲ੍ਹਾ ਸੂਚਨਾ ਅਤੇ ਜਨ ਸੰਪਰਕ ਅਧਿਕਾਰੀ ਰਹੇ ਹਨ ਅਤੇ ਹੈੱਡਕੁਆਟਰ ਚੰਡੀਗੜ੍ਹ ਵਿੱਚ ਉਹ ਹਰਿਆਣਾ ਦੇ ਪੀਡੀਡਬਲਯੂਡੀ ਮੰਤਰੀ ਰਣਬੀਰ ਗੰਗਵਾ, ਰੈਵੇਨਿਯੂ ਮੰਤਰੀ ਵਿਪੁਲ ਗੋਇਲ ਅਤੇ ਟੂਰਿਜ਼ਮ ਕੌਆਰਪੋਰੇਟਿਵ ਮੰਤਰੀ ਅਰਵਿੰਦ ਸ਼ਰਮਾ ਦੇ ਪੀਆਰਓ ਰਹੇ ਹਨ। ਉਨ੍ਹਾਂ ਤੋਂ ਪਹਿਲਾਂ ਇੱਥੇ ਜ਼ਿਲ੍ਹਾ ਸੂਚਨਾ ਅਤੇ ਜਨ ਸੰਪਰਕ ਅਧਿਕਾਰੀ ਰਾਜੇਸ਼ ਕੁਮਾਰ ਸਨ, ਜਿਨ੍ਹਾਂ ਦਾ ਤਬਾਦਲਾ ਹਰਿਆਣ ਭਵਨ ਦਿੱਲੀ ਵਿੱਚ ਕਰ ਦਿੱਤਾ ਗਿਆ ਹੈ।
Advertisement
Advertisement