ਸਾਈਕਲਿੰਗ: ਕਰਨਾਲ ਦੇ ਸੀਵੇਨ ਨੇ ਸੋਨ ਤਗ਼ਮਾ ਜਿੱਤਿਆ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 17 ਮਾਰਚ
ਹਰਿਆਣਾ ਰਾਜ ਸਾਈਕਲਿੰਗ ਸੰਘ ਵੱਲੋਂ 21ਵੀਂ ਹਰਿਆਣਾ ਰਾਜ ਮਾਊਂਟੇਨ ਬਾਈਕ ਸਾਈਕਲਿੰਗ ਪ੍ਰਤੀਯੋਗਤਾ ਪਿੰਡ ਭੌਰ ਸੈਦਾਂ ਕੁਰੂਕਸ਼ੇਤਰ ਵਿਚ ਸ਼ੁਰੂ ਕੀਤੀ ਗਈ। ਪ੍ਰਤੀਯੋਗਤਾ ਵਿਚ ਸੂਬੇ ਭਰ ਤੋਂ ਲਗਪਗ 200 ਸਾਈਕਲਿਸਟਾਂ ਨੇ ਹਿੱਸਾ ਲਿਆ। ਪ੍ਰਤੀਯੋਗਤਾ ਵਿਚ 30 ਕਿਲੋਮੀਟਰ ਵਿਅਕਤੀਗਤ ਟਾਈਮ ਟਰਾਇਲ ਦੇ ਪੁਰਸ਼ ਵਰਗ ਵਿੱਚ ਕਰਨਾਲ ਦੇ ਸੀਵੇਨ ਨੇ ਗੋਲਡ ਮੈਡਲ ਹਾਸਲ ਕੀਤਾ, ਰੋਹਤਕ ਦੇ ਜੈਦੀਪ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਹਿਸਾਰ ਦੇ ਰਾਜੇਸ਼ ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ। 20 ਕਿੱਲੋਮੀਟਰ ਦੀ ਵਿਅਕਤੀਗਤ ਟਾਈਮ ਟਰਾਈਲ ਮਹਿਲਾ ਵਰਗ ਵਿਚ ਕਰਨਾਲ ਦੀ ਅੰਜਨੀ ਨੇ ਗੋਲਡ ਮੈਡਲ ,ਫਤਿਆਬਾਦ ਦੀ ਜੋਤੀ ਰਾਣੀ ਨੇ ਚਾਂਦੀ, ਕਰਨਾਲ ਦੀ ਸਪਨਾ ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਅੰਡਰ 18 ਗਰਲਜ਼ ਵਿਅਕਤੀਗਤ ਟਾਈਮ ਟਰਾਈਲ ਦੀ 15 ਕਿਲੋਮੀਟਰ ਵਿਚ ਕਰਨਾਲ ਦੀ ਚੇਸ਼ਟਾ ਨੇ ਪਹਿਲਾ , ਕੁਰੂਕਸ਼ੇਤਰ ਦੀ ਤ੍ਰਿਸ਼ਾ ਨੇ ਦੂਜਾ ਤੇ ਪੰਚਕੂਲਾ ਦੀ ਰਾਧਾ ਨੇ ਤੀਜਾ ਸਥਾਨ ਹਾਸਲ ਕੀਤਾ। 10 ਕਿੱਲੋਮੀਟਰ ਵਿਅਕਤੀਗਤ ਟਾਈਮ ਟਰਾਈਲ ਵਿਚ ਪਾਨੀਪਤ ਦੇ ਮੋਕਸ਼ ਅਨੇਜਾ ਨੇ ਗੋਲਡ, ਪੰਚਕੂਲਾ ਦੇ ਜੈਦੇਵ ਨੇ ਚਾਂਦੀ ਤੇ ਕਰਨਾਲ ਦੇ ਸ਼ਿਵਮ ਨੇ ਕਾਂਸੀ ਦਾ ਮੈਡਲ ਜਿੱਤਿਆ। ਅੰਡਰ 23 ਪੁਰਸ਼ਾਂ ਦੇ 30 ਕਿਲੋਮੀਟਰ ਵਿਅਕਤੀਗਤ ਟਾਈਮ ਟਰਾਈਲ ਵਿਚ ਕਰਨਾਲ ਦੇ ਅੰਤੁਲ ਨੇ ਗੋਲਡ, ਹਿਸਾਰ ਦੇ ਸੌਰਭ ਨੇ ਚਾਂਦੀ ਤੇ ਜੀਂਦ ਦੇ ਅੰਕੁਸ਼ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਮੌਕੇ ਜਗਦੀਸ਼, ਅਸੀਜਾ, ਦੇਵਿੰਦਰ ਸਿੰਘ, ਸੰਜੇ ਕੁਮਾਰ, ਰਵੀ ਕੁਮਾਰ,ਬ੍ਰਿਜੇਸ਼ ਕੁਮਾਰ, ਅਜੀਤ ਸਿੰਘ, ਵਕੀਲ ਸੁਨੀਲ ਕੁਮਾਰ, ਕੋਚ ਪੰਜਾਬ ਸਿੰਘ, ਓਂਕਾਰ ਸਿੰਘ, ਸੋਮਵੀਰ ਸਿੰਘ,ਨਿਰਮਲ ਸਿੰਘ, ਨੇਹਾ, ਗੌਰਵ, ਸ਼ਾਹਿਦ ਮੌਜੂਦ ਸਨ।