ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗੁਰਦੁਆਰਾ (ਸੋਧ) ਐਕਟ ਖ਼ਿਲਾਫ਼ ਮਤਾ ਪਾਸ ਕਰਨ ’ਤੇ ਚੀਫ ਖਾਲਸਾ ਦੀਵਾਨ ਨੇ ਚੁੱਪ ਧਾਰੀ

08:06 AM Jul 02, 2023 IST

ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 1 ਜੁਲਾਈ
ਚੀਫ ਖ਼ਾਲਸਾ ਦੀਵਾਨ ਦੀ ਅੰਤ੍ਰਿਮ ਕਮੇਟੀ ਦੀ ਮੀਟਿੰਗ ਵਿੱਚ ਇਕ ਮੈਂਬਰ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਹੋਈ ਕਥਿਤ ਸਿੱਖ ਵਿਰੋਧੀ ਕਾਰਵਾਈ ਖ਼ਿਲਾਫ਼ ਨਿੰਦਾ ਮਤਾ ਪਾਸ ਕਰਨ ਦੀ ਮੰਗ ਰੱਖੀ ਗਈ ਸੀ ਪਰ ਪ੍ਰਬੰਧਕਾਂ ਵਲੋਂ ਇਸ ਮੰਗ ਬਾਰੇ ਫਿਲਹਾਲ ਕੋਈ ਹੁੰਗਾਰਾ ਨਹੀ ਦਿੱਤਾ ਗਿਆ।
ਇਹ ਮੀਟਿੰਗ ਦੀਵਾਨ ਦੇ ਗੁਰਦੁਆਰਾ ਸਾਹਿਬ ਵਿੱਚ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਬਹੁਤ ਸਾਰੀਆਂ ਮੱਦਾਂ ’ਤੇ ਵਿਚਾਰ ਵਟਾਂਦਰਾ ਹੋਇਆ। ਮੀਟਿੰਗ ਦੌਰਾਨ ਦੀਵਾਨ ਖ਼ਿਲਾਫ਼ ਪ੍ਰਚਾਰ ਕਰਨ ਦੇ ਦੋਸ਼ ਹੇਠ ਦੋ ਮੈਂਬਰਾ ਖਿਲਾਫ ਕਾਰਵਾਈ ਦੇ ਮਤੇ ਵੀ ਲਿਆਂਦੇ ਗਏ ਹਨ।
ਇਸ ਮੌਕੇ ਇਕ ਅਹਿਮ ਮੁੱਦਾ ਦੀਵਾਨ ਦੇ ਸੀਨੀਅਰ ਮੈਂਬਰ ਭਗਵੰਤ ਪਾਲ ਸਿੰਘ ਸੱਚਰ ਨੇ ਉਠਾਇਆ। ਉਨ੍ਹਾਂ ਨੇ ਮੀਟਿੰਗ ਵਿੱਚ ਇੱਕ ਨਿੰਦਾ ਮਤਾ ਲਿਆ ਕੇ ਬੋਲਦਿਆਂ ਕਿਹਾ ਕਿ ਲੰਘੇ ਦਿਨੀਂ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿਧਾਨ ਸਭਾ ’ਚ ਸਿੱਖ ਗੁਰਦੁਆਰਾ (ਸੋਧ) ਐਕਟ ਪਾਸ ਕਰਕੇ ਸਿੱਖਾਂ ਦੇ ਧਾਰਮਿਕ ਮਸਲਿਆਂ ਵਿੱਚ ਸਿੱਧੀ ਦਖਲਅੰਦਾਜ਼ੀ ਕੀਤੀ ਤੇ ਸਿੱਖਾਂ ਦੇ ਕਕਾਰਾਂ ਬਾਰੇ (ਦਾਹੜੀ ਕੇਸਾਂ ) ਬਾਰੇ ਮਜ਼ਾਕ ਉਡਾਇਆ, ਜਿਸ ਤੇ ਸਖਤ ਇਤਰਾਜ਼ ਹੋ ਰਿਹਾ ਹੈ
ਉਨ੍ਹਾਂ ਕਿਹਾ ਕਿ ਜਦੋਂ ਇਹ ਸਾਰਾ ਕੁਝ ਵਿਧਾਨ ਸਭਾ ਦੇ ਅੰਦਰ ਹੋ ਰਿਹਾ ਸੀ ਤਾਂ ਉਸ ਵੇਲੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਜੋ ਅੰਮ੍ਰਿਤਧਾਰੀ ਹਨ ਤੇ ਦੂਸਰੇ ਡਾ ਇੰਦਰਬੀਰ ਸਿੰਘ ਨਿੱਝਰ ਜੋ ਵਿਧਾਇਕ ਤੋਂ ਪਹਿਲਾਂ ਸਿੱਖਾਂ ਦੀ ਸਿਰਮੌਰ ਸੰਸਥਾ ਚੀਫ ਖ਼ਾਲਸਾ ਦੀਵਾਨ ਦੇ ਪ੍ਰਧਾਨ ਹਨ, ਨੂੰ ਉਕਤ ਘਟਨਾਕ੍ਰਮ ਦੀ ਨਿਖੇਧੀ ਕਰਨੀ ਚਾਹੀਦੀ ਸੀ ਪਰ ਅਫ਼ਸੋਸ ਕਿ ਇਨ੍ਹਾਂ ਵੱਲੋਂ ਕੁਝ ਨਹੀਂ ਕੀਤਾ ਗਿਆ। ਸੱਚਰ ਵੱਲੋਂ ਮੈਂਬਰਾਂ ਨੂੰ ਅਪੀਲ ਕੀਤੀ ਗਈ ਕਿ ਗੁਰੂ ਸਾਹਿਬ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਇਸ ਵਿਰੁੱਧ ਨਿੰਦਾ ਮਤਾ ਪਾਸ ਕੀਤਾ ਜਾਵੇ। ਉਨ੍ਹਾਂ ਦੱਸਿਆ ਦੀਵਾਨ ਵੱਲੋਂ ਫਿਲਹਾਲ ਇਸ ਮਤੇ ਨੂੰ ਪਾਸ ਕਰਨ ਜਾਂ ਰੱਦ ਕਰਨ ਬਾਰੇ ਕੋਈ ਫ਼ੈਸਲਾ ਨਹੀ ਕੀਤਾ ਗਿਆ ਹੈ। ਇਸ ਦੌਰਾਨ ਅੱਜ ਮੀਟਿੰਗ ਬਾਰੇ ਦੀਵਾਨ ਵੱਲੋਂ ਕੋਈ ਅਧਿਕਾਰਤ ਪ੍ਰੈੱਸ ਬਿਆਨ ਵੀ ਜਾਰੀ ਨਹੀ ਕੀਤਾ ਗਿਆ ਜਦੋਂ ਕਿ ਪਹਿਲਾਂ ਹਰ ਛੋਟੀ ਵੱਡੀ ਕਾਰਵਾਈ ਬਾਰੇ ਬਿਆਨ ਜਾਰੀ ਕੀਤਾ ਜਾਂਦਾ ਹੈ।

Advertisement

ਮਤਾ ਪਾਸ ਕਰਨ ਬਾਰੇ ਚਰਚਾ ਹੋਈ ਸੀ: ਆਨਰੇਰੀ ਸਕੱਤਰ
ਦੀਵਾਨ ਦੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕਥੂਨੰਗਲ ਨੇ ਅੱਜ ਇਸ ਮਾਮਲੇ ਬਾਰੇ ਕੁਝ ਵੀ ਕਹਿਣ ਤੋਂ ਟਾਲਾ ਵੱਟ ਲਿਆ। ਹਾਲਾਂਕਿ ਕਿਹਾ ਕਿ ਜਦੋਂ ਇਸ ਮਤੇ ਨੂੰ ਪਾਸ ਕਰਨ ਦੀ ਚਰਚਾ ਹੋ ਰਹੀ ਸੀ ਤਾਂ ਉਹ ਉੱਠ ਕੇ ਕਿਸੇ ਜਰੂਰੀ ਕੰਮ ਵਾਸਤੇ ਬਾਹਰ ਗਏ ਸਨ ਪਰ ਇਸ ਮਾਮਲੇ ਨੂੰ ਲੈ ਕੇ ਕੁਝ ਰੌਲਾ ਜ਼ਰੂਰ ਪਿਆ ਸੀ। ਪ੍ਰਸਤਾਵਿਤ ਮਤੇ ਨੂੰ ਪਾਸ ਕਰਨ ਜਾਂ ਨਾ ਕਰਨ ਬਾਰੇ ਕੋਈ ਜਾਣਕਾਰੀ ਨਹੀ ਹੈ।

Advertisement
Advertisement
Tags :
ਖਾਲਸਾਖ਼ਿਲਾਫ਼ਗੁਰਦੁਆਰਾਚੁੱਪਦੀਵਾਨਧਾਰੀ
Advertisement