ਪਿਆਜ਼ਾਂ ਨਾਲ ਭਰਿਆ ਟਰੱਕ ਪਲਟਿਆ
06:12 AM Jun 03, 2025 IST
ਦੀਨਾਨਗਰ (ਨਿੱਜੀ ਪੱਤਰ ਪ੍ਰੇਰਕ): ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇਅ ’ਤੇ ਸਿੰਘੋਵਾਲ ਬਾਈਪਾਸ ’ਤੇ ਪਿਆਜ਼ਾਂ ਨਾਲ ਭਰਿਆ ਟਰੱਕ ਸੰਤੁਲਨ ਵਿਗੜਨ ਕਾਰਨ ਸੜਕ ਤੋਂ ਕਰੀਬ 10 ਤੋ 15 ਫੁੱਟ ਹੇਠਾਂ ਜਾ ਕੇ ਪਲਟ ਗਿਆ। ਹਾਦਸੇ ਦੌਰਾਨ ਟਰੱਕ ਡਰਾਈਵਰ ਤੇ ਕੰਡਕਟਰ ਵਾਲ ਵਾਲ ਬਚੇ| ਜਾਣਕਾਰੀ ਅਨੁਸਾਰ ਇਹ ਟਰੱਕ ਰਾਜਸਥਾਨ ਦੇ ਜੋਧਪੁਰ ਤੋਂ ਪਠਾਨਕੋਟ ਪਿਆਜ਼ ਲੈ ਕੇ ਜਾ ਰਿਹਾ ਸੀ। ਜਦੋਂ ਉਹ ਸਿੰਘੋਵਾਲ ਬਾਈਪਾਸ ’ਤੇ ਪਹੁੰਚਿਆ ਤਾਂ ਪਿੱਛੋਂ ਆ ਰਹੇ ਕਿਸੇ ਹੋਰ ਟਰੱਕ ਨੇ ਪਾਸ ਕਰਦਿਆਂ ਆਪਣੀ ਸਾਈਡ ਮਾਰ ਦਿੱਤੀ ਜਿਸ ਕਾਰਨ ਟਰੱਕ ਦਾ ਸੰਤੁਲਨ ਵਿਗੜ ਗਿਆ ਤੇ ਟਰੱਕ ਸੜਕ ਤੋਂ ਹੇਠਾਂ ਉਤਰ ਗਿਆ। ਟਰੱਕ ਵਿੱਚ ਲੱਦੇ ਸਾਰੇ ਪਿਆਜ਼ ਇੱਧਰ ਉੱਧਰ ਖਿੱਲਰ ਗਏ ਅਤੇ ਟਰੱਕ ਦਾ ਵੀ ਭਾਰੀ ਨੁਕਸਾਨ ਹੋਇਆ ਹੈ।
Advertisement
Advertisement