ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਾਹਿਤਕਾਰ ਨਿਰਮਲ ਅਰਪਣ ਨਾਲ ਅਦਬੀ ਗੁਫ਼ਤਗੂ

05:42 AM Jun 03, 2025 IST
featuredImage featuredImage
ਸਮਾਗਮ ਦੌਰਾਨ ਨਿਰਮਲ ਅਰਪਣ ਨਾਲ ਦੀਪ ਦੇਵਿੰਦਰ ਸਿੰਘ, ਡਾ ਮੀਸ਼ਾ, ਡਾ ਹੀਰਾ ਸਿੰਘ ਅਤੇ ਹੋਰ ਸਾਹਿਤਕਾਰ।

ਪੱਤਰ ਪ੍ਰੇਰਕ
ਅੰਮ੍ਰਿਤਸਰ, 2 ਜੂਨ
ਜਨਵਾਦੀ ਲੇਖਕ ਸੰਘ ਵੱਲੋਂ ਕਿਛ ਸੁਣੀਐ ਕਿਛੁ ਕਹੀਐ ਤਹਿਤ ਆਰੰਭੀ ਬਜ਼ੁਰਗ ਸਾਹਿਤਕਾਰਾਂ ਨਾਲ ਅਦਬੀ ਗੁਫ਼ਤਗੂ ਦੀ ਲੜੀ ਵਿੱਚ ਪੰਜਾਬੀ ਸਾਹਿਤਕਾਰ ਨਿਰਮਲ ਅਰਪਣ ਨਾਲ ਸਾਹਿਤਕ ਸੰਵਾਦ ਰਚਾਇਆ ਗਿਆ।
ਸਮਾਗਮ ਦੇ ਕਨਵੀਨਰ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਦੱਸਿਆ ਕਿ ਸਾਡਾ ਮਨੋਰਥ ਸਾਹਿਤਕਾਰਾਂ ਦੇ ਪਰਿਵਾਰਕ ਜੀਆਂ ਦੀ ਹਾਜ਼ਰੀ ਵਿੱਚ ਅਦਬੀ ਸੰਵਾਦ ਰਚਾਉਣ ਤੋਂ ਹੈ ਤਾਂ ਜੋ ਮੇਲ-ਜੋਲ ਅਤੇ ਬੋਲ-ਚਾਲ ਅਦਬੀ ਵਿਰਾਸਤ ਨੂੰ ਅੱਗੇ ਤੋਰਿਆ ਜਾਵੇ।
ਨਿਰਮਲ ਅਰਪਣ ਨੇ ਆਪਣੀ ਨਜ਼ਮ ਸਾਂਝੀ ਕਰਦਿਆਂ ਦੱਸਿਆ ਕਿ ਮੋਹਰਲੀ ਕਤਾਰ ਦੇ ਲੇਖਕਾਂ ਦੇ ਸੰਗ ਸਾਥ ਨੇ ਉਨ੍ਹਾਂ ਅੰਦਰ ਸਾਹਿਤਕ ਚਿਣਗ ਪੈਦਾ ਕੀਤੀ। ਡਾ. ਪਰਮਜੀਤ ਸਿੰਘ ਮੀਸ਼ਾ ਨੇ ਕਿਹਾ ਕਿ ਅਰਪਣ ਦਾ ਨਾਂ ਕਵਿਤਾ ਦੇ ਸਿਖ਼ਰਲੇ ਲੇਖਕਾਂ ਦੀ ਪਹਿਲੀ ਕਤਾਰ ਵਿੱਚ ਆਉਂਦਾ ਹੈ। ਡਾ. ਹੀਰਾ ਸਿੰਘ ਨੇ ਦੱਸਿਆ ਕਿ ਅਰਪਣ ਸਾਹਿਬ ਬਹੁ-ਪ੍ਰਤਿਭਾਵਾਦੀ ਲੇਖਕ ਹਨ। ਉਨ੍ਹਾਂ ਸੰਪਾਦਨ, ਕਵਿਤਾ, ਰੇਖਾ ਚਿੱਤਰ, ਕਥਾ ਨਾਵਲ, ਵਾਰਤਕ ਅਤੇ ਇਤਿਹਾਸਕ ਨਾਵਲ ‘ਪੁਲ਼ ਕੰਜਰੀ’ ਵਰਗੀਆਂ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ।
ਜਨਵਾਦੀ ਲੇਖਕ ਸੰਘ ਦੇ ਸੀਨੀਅਰ ਮੀਤ ਪ੍ਰਧਾਨ ਮਨਮੋਹਨ ਢਿੱਲੋਂ ਅਤੇ ਬਰਕਤ ਵੋਹਰਾ ਨੇ ਵੀ ਅਰਪਣ ਦੀ ਸ਼ਖਸੀਅਤ ਬਾਰੇ ਚਰਚਾ ਕੀਤੀ। ਸੁਮੀਤ ਸਿਘ ਅਤੇ ਡਾ. ਕਸ਼ਮੀਰ ਸਿੰਘ ਨੇ ਧੰਨਵਾਦ ਕਰਦਿਆਂ ਅਜਿਹੀ ਪਿਰਤ ਦੀ ਲਗਾਤਾਰਤਾ ਦੀ ਹਾਮੀ ਭਰੀ।

Advertisement

Advertisement

Advertisement