ਅੱਲ੍ਹੜ ਉਮਰੇ ਹੀ ਆਜ਼ਾਦੀ ਸੰਗਰਾਮ ਦੇ ਰੰਗ ’ਚ ਰੰਗਿਆ ਗਿਆ ਸੀ ਸਰਾਭਾ: ਬਡੂੰਗਰ
08:52 AM Nov 17, 2023 IST
ਖੇਤਰੀ ਪ੍ਰਤੀਨਿਧ
ਪਟਿਆਲਾ , 16 ਨਵੰਬਰ
ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਅੱਜ ਇੱਥੇ ਵੱਖ ਵੱਖ ਥਾਵਾਂ ’ਤੇ ਸ਼ਰਧਾਂਜਲੀ ਸਮਾਗਮ ਕਰਵਾਏ ਗਏ। ਇਸ ਦੌਰਾਨ ਇਸ ਯੋਧੇ ਸੂਰਬੀਰ ਨੂੰ ਯਾਦ ਕਰਦਿਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਇੱਥੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਵਿਚਾਰ ਚਰਚਾ ’ਤੇ ਆਧਾਰਤ ਗੈਰ ਰਸਮੀ ਪ੍ਰੋਗਰਾਮ ’ਚ ਨੌਜਵਾਨਾਂ ਤੇ ਹੋਰਾਂ ਨੂੰ ਇਸ ਸੂਰਬੀਰ ਦੀ ਗਾਥਾ ਸੁਣਾਈ। ਉਨ੍ਹਾਂ ਦੱਸਿਆ ਕਿ ਪਰਿਵਾਰ ਵੱਲੋਂ ਜਨਵਰੀ 1912 ’ਚ 15 ਸਾਲ ਦੀ ਉਮਰੇ ਸਰਾਭਾ ਨੂੰ ਅਗਲੇਰੀ ਪੜ੍ਹਾਈ ਲਈ ਅਮਰੀਕਾ ਭੇਜਿਆ ਗਿਆ ਸੀ ਪਰ ਉਹ ਇਸ ਅੱਲ੍ਹੜ ਉਮਰੇ ਹੀ ਆਜ਼ਾਦੀ ਸੰਗਰਾਮ ਦੇ ਰੰਗ ’ਚ ਰੰਗਿਆ ਗਿਆ।
Advertisement
Advertisement