ਵਿਧਾਇਕ ਕੋਹਲੀ ਵੱਲੋਂ ਵਿਕਾਸ ਕੰਮਾਂ ਦੇ ਉਦਘਾਟਨ
05:46 AM May 25, 2025 IST
ਪਟਿਆਲਾ: ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅੱਜ ਇਥੇ ਸਰਕਾਰੀ ਹਾਈ ਸਕੂਲ ਕੈਂਟ ਵਿੱਚ 4 ਲੱਖ ਰੁਪਏ ਨਾਲ ਹੋਏ ਵਿਕਾਸ ਕੰਮਾਂ ਦਾ ਉਦਘਾਟਨਾ ਕੀਤਾ। ਉਨ੍ਹਾਂ ਕੁਝ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ। ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪ੍ਰਿੰਸੀਪਲਾਂ ਤੇ ਅਧਿਆਪਕਾਂ ਨੂੰ ਅਗਲੇਰੀ ਸਿਖਲਾਈ ਲਈ ਸਿੰਗਾਪੁਰ ਤੇ ਫਿਨਲੈਂਡ ਆਦਿ ਦੇਸ਼ਾਂ ਵਿਖੇ ਟ੍ਰੇਨਿੰਗ ਕਰਵਾ ਕੇ ਵਿਸ਼ਵ ਪੱਧਰੀ ਵਿੱਦਿਅਕ ਮਾਹੌਲ ਸਿਰਜਿਆ ਗਿਆ ਹੈ। ਉਨ੍ਹਾਂ ਨੇ ਅੱਠਵੀਂ ਦਸਵੀਂ ਜਮਾਤ ਦੇ ਚੰਗੇ ਨਤੀਜੇ ਲੈ ਕੇ ਆਏ ਵਿਦਿਆਰਥੀਆਂ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਮਿਉਂਸਿਪਲ ਕੌਂਸਲਰ ਜਗਮੋਹਨ ਸਿੰਘ, ਪ੍ਰੋਗਰਾਮ ਹਲਕਾ ਕੋਆਰਡੀਨੇਟਰ ਅਮਿਤ ਡਾਬੀ, ਹਲਕਾ ਨੋਡਲ ਅਫਸਰ ਮਨੋਜ ਥਾਪਰ, ਹੈਡ ਮਿਸਟ੍ਰੈਸ ਰੁਪਿੰਦਰ ਕੌਰ ਗਰੇਵਾਲ, ਮਹਿਲਾ ਵਿੰਗ ਦੇ ਹਲਕਾ ਕੋਆਰਡੀਨੇਟਰ ਮੋਨਿਕਾ ਸ਼ਰਮਾ ਵੀ ਹਾਜ਼ਰ ਰਹੇ।-ਖੇਤਰੀ ਪ੍ਰਤੀਨਿਧ
Advertisement
Advertisement
Advertisement