ਕੁੱਟਮਾਰ ਦੇ ਦੋਸ਼ ਹੇਠ ਇੱਕੋ ਪਰਿਵਾਰ ਦੇ ਛੇ ਜੀਆਂ ਖ਼ਿਲਾਫ਼ ਕੇਸ ਦਰਜ
ਪੱਤਰ ਪ੍ਰੇਰਕ
ਸਮਾਣਾ, 24 ਮਈ
ਜ਼ਮੀਨੀ ਵਿਵਾਦ ਦੇ ਚਲਦਿਆਂ ਘਰ ਦੇ ਸਾਹਮਣੇ ਦੀਵਾਰ ਕੱਢਵਾ ਰਹੀ ਔਰਤ ਅਤੇ ਲੇਬਰ ਦੀ ਕੁੱਟਮਾਰ ਦੇ ਮਾਮਲੇ ’ਚ ਸਦਰ ਪੁਲੀਸ ਨੇ ਵੱਖ-ਵੱਖ ਧਰਾਵਾਂ ਤਹਿਤ ਔਰਤ ਦੇ ਰਿਸ਼ਤੇਦਾਰਾਂ ਸਣੇ 6 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ’ਚ ਹਰਬੰਸ ਸਿੰਘ ਉਸ ਦੀ ਪਤਨੀ ਸ਼ਿੰਦਰਪਾਲ ਕੌਰ, ਪੁੱਤਰ ਮਨਪ੍ਰੀਤ ਸਿੰਘ ਅਤੇ ਸੁਖਵਿੰਦਰ ਸਿੰਘ ਅਤੇ ਉਸ ਦਾ ਪੁੱਤਰ ਅਮਨਦੀਪ ਸਿੰਘ ਅਤੇ ਚਿੜੀ ਬਾਬਾ ਸਾਰੇ ਨਿਵਾਸੀ ਪਿੰਡ ਕਕਰਾਲਾ ਭਾਈਕਾ ਸ਼ਾਮਲ ਹਨ। ਸਬੰਧਤ ਪੁਲੀਸ ਚੌਕੀ ਮਵੀਕਲਾਂ ਪੁਲੀਸ ਮੁਖੀ ਬਲਕਾਰ ਸਿੰਘ ਨੇ ਦੱਸਿਆ ਕਿ ਪ੍ਰਿਤਪਾਲ ਕੌਰ ਨਿਵਾਸੀ ਪਿੰਡ ਕਕਰਾਲਾ ਭਾਈਕਾ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਮੁਲਜ਼ਮਾਂ ਦੇ ਨਾਲ ਉਸ ਦਾ ਜ਼ਮੀਨੀ ਵਿਵਾਦ ਹੈ। 4 ਮਈ ਨੂੰ ਉਹ ਆਪਣੇ ਮਕਾਨ ਦੇ ਸਾਹਮਣੇ ਦੀਵਾਰ ਕੱਢਵਾ ਰਹੀ ਸੀ ਤਾਂ ਮੁਲਜ਼ਮਾ ਨੇ ਉਸ ਦੇ ਮਿਸਤਰੀ ਅਤੇ ਮਜ਼ਦੂਰਾਂ ਨੂੰ ਡੰਡੇ ਮਾਰ ਕੇ ਕੰਮ ਬੰਦ ਕਰਵਾ ਦਿੱਤਾ। ਜਦੋਂ ਕਿ ਹਰਬੰਸ ਸਿੰਘ ਨੇ ਉਸ ਦੀ ਬਾਂਹ ਫੜ ਉਸ ਨਾਲ ਬੁਰਾ ਵਿਹਾਰ ਕੀਤਾ ਅਤੇ ਕੁੱਟਮਾਰ ਕਰਕੇ ਫਰਾਰ ਹੋ ਗ। ਅਧਿਕਾਰੀ ਅਨੁਸਾਰ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।