ਪੰਜਾਬੀ ’ਵਰਸਿਟੀ ਵੱਲੋਂ ਰਤਨ ਸਿੰਘ ਨਮਿਤ ਸ਼ੋਕ ਸਭਾ
05:56 AM May 25, 2025 IST
ਪਟਿਆਲਾ: ਸਦੀਵੀ ਵਿਛੋੜਾ ਦੇ ਗਏ ਉੱਘੇ ਵਿਦਵਾਨ ਅਤੇ ਖੋਜੀ ਡਾ. ਰਤਨ ਸਿੰਘ ਜੱਗੀ ਨੂੰ ਸ਼ਰਧਾਂਜਲੀ ਦੇਣ ਹਿਤ ਪੰਜਾਬੀ ਯੂਨੀਵਰਸਿਟੀ ਵਿਖੇ ਸ਼ੋਕ ਸਭਾ ਕਰਵਾਈ ਗਈ। ਜਿਸ ਦੌਰਾਨ ਪੜ੍ਹੇ ਗਏ ਸ਼ੋਕ ਮਤੇ ਦੌਰਾਨ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਉਨ੍ਹਾਂ ਦੇ ਇਸ ਅਸਹਿ ਵਿਛੋੜੇ ਉੱਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਹੋਣਹਾਰ ਵਿਦਵਾਨ ਡਾ. ਜੱਗੀ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕਰਦਿਆਂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਅਤੇ ਉਨ੍ਹਾਂ ਦੇ ਸਮੂਹ ਪਾਠਕਾਂ ਨਾਲ਼ ਦੁੱਖ ਵਿੱਚ ਸ਼ਰੀਕ ਹੈ। ਸ਼ੋਕ ਸਭਾ ਮੌਕੇ ਯੂਨੀਵਰਸਿਟੀ ਦੇ ਵੱਖ-ਵੱਖ ਅਧਿਕਾਰੀਆਂ ਤੋਂ ਇਲਾਵਾ ਅਧਿਆਪਨ ਅਤੇ ਗ਼ੈਰ ਅਧਿਆਪਨ ਅਮਲੇ ਦੇ ਮੈਂਬਰ ਹਾਜ਼ਰ ਰਹੇ। -ਖੇਤਰੀ ਪ੍ਰਤੀਨਿਧ
Advertisement
Advertisement
Advertisement