ਬੱਸ ਸਵਾਰ ਨੌਜਵਾਨਾਂ ਕੋੋਲੋਂ ਦੋ ਕਿਲੋਂ ਤੋਂ ਵੱਧ ਅਫੀਮ ਬਰਾਮਦ
ਸਰਬਜੀਤ ਸਿੰਘ ਭੰਗੂ
ਘਨੌਰ, 24 ਮਈ
ਘਨੌਰ ਅਤੇ ਸ਼ੰਭੂ ਪੁਲੀਸ ਨੇ ਦੋ ਵੱਖ ਵੱਖ ਮਾਮਲਿਆਂ ’ਚ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾ ਦੇ ਕਬਜ਼ੇ ਵਿਚੋਂ 2 ਕਿੱਲੋ 380 ਗਰਾਮ ਅਫੀਮ ਬਰਾਮਦ ਕੀਤੀ ਹੈ। ਇਹ ਜਾਣਕਾਰੀ ਘਨੌਰ ਦੇ ਡੀਐੱਸਪੀ ਹਰਮਨਪ੍ਰੀਤ ਸਿੰਘ ਚੀਮਾ ਨੇ ਘਨੌਰ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਸਾਂਝੀ ਕੀਤੀ। ਉਨ੍ਹਾ ਦੱਸਿਆ ਕਿ ਇਨ੍ਹਾ ਵਿੱਚੋਂ ਥਾਣਾ ਸ਼ੰਭੂ ਦੀ ਪੁਲੀਸ ਚੌਕੀ ਤੇਪਲਾ ਦੇ ਇੰਚਾਰਜ ਜਜਵਿੰਦਰ ਸਿੰਘ ਜੇਜੀ ਅਤੇ ਟੀਮ ਨੇ ਸ਼ੰਭੂ ਦੇ ਐੱਸਐੱਚਓ ਇੰਸਪੈਕਟਰ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਕਾਰਵਾਈ ਅਮਲ ਵਿੱਚ ਲਿਆਂਦੀ। ਇਸ ਦੌਰਾਨ ਵਿਅਕਤੀਆਂ ਤੋਂ 2 ਕਿਲੋ 80 ਗ੍ਰਾਮ ਅਫੀਮ ਬਰਾਮਦ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਰਾਜਿੰਦਰ ਕੁਮਾਰ ਅਤੇ ਅੰਮ੍ਰਿਤਪਾਲ ਸਿੰਘ ਵਾਸੀਆਨ ਪਿੰਡ ਦੁਤਾਲ ਜ਼ਿਲ੍ਹਾ ਪਟਿਆਲਾ ਵਜੋਂ ਹੋਈ। ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾ ਦੱਸਿਆ ਕਿ ਇਹ ਦੋਵੇਂ ਇਕ ਬੱਸ ’ਚ ਸਵਾਰ ਸਨ ਪਰ ਅੱਗੇ ਨਾਕਾ ਲੱਗਿਆ ਹੋਣ ਕਾਰਨ ਪੁਲੀਸ ਦੇ ਡਰੋਂ ਬੱਸ ਵਿੱਚੋਂ ਉੱੱਤਰ ਗਏ। ਪੁਲੀਸ ਨੇ ਸ਼ੱਕ ਦੇ ਅਧਾਰ ’ਤੇ ਰੋਕ ਕੇ ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਦੋ ਕਿਲੋ 80 ਗਰਾਮ ਅਫੀਮ ਬਰਾਮਦ ਹੋਈ। ਇਸੇ ਤਰ੍ਹਾਂ ਥਾਣਾ ਘਨੌਰ ਦੇ ਐੱਸਐੱਚਓ ਸਾਹਿਬ ਸਿੰਘ ਵਿਰਕ ਦੀ ਅਗਵਾਈ ਹੇਠਲੀ ਇੱਕ ਪੁਲੀਸ ਟੀਮ ਨੇ ਵੀ ਇੱਕ ਵਿਅਕਤੀ ਨੂੰ 300 ਗ੍ਰਾਮ ਅਫੀਮ ਸਣੇ ਕਾਬੂ ਕੀਤਾ ਹੈ। ਡੀਐੱਸਪੀ ਨੇ ਦੱਸਿਆ ਕਿ ਇਸ ਮੁਲਜ਼ਮ ਕੋਲੋਂ 40500 ਰੁਪਏ ਦੀ ਡਰੱਗ ਮਨੀ ਵੀ ਬਰਾਮਦ ਹੋਈ ਹੈ। ਮੁਲਜ਼ਮ ਦੀ ਪਛਾਣ ਮੋਹਿਤ ਭੋਲਾ ਵਾਸੀ ਘਨੌਰ ਵਜੋਂ ਹੋਈ। ਪੁਲੀਸ ਟੀਮ ਨੇ ਉਸ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਚੈੱਕ ਕੀਤਾ ਸੀ ਤਾਂ ਇਹ ਬਰਾਮਦਗੀ ਹੋਈ ਹੈ।