PAMBAN BRIDGE ਪ੍ਰਧਾਨ ਮੰਤਰੀ ਮੋਦੀ ਵੱਲੋਂ ਲਿਫਟ ਸਪੈਨ ਵਾਲੇ ਪੰਬਨ ਪੁਲ ਦਾ ਉਦਘਾਟਨ
ਰਾਮੇਸ਼ਵਰਮ(ਤਾਮਿਲ ਨਾਡੂ), 6 ਅਪਰੈਲ
PAMBAN BRIDGE ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਮਨੌਮੀ ਮੌਕੇ ਪੰਬਨ ਸਮੁੰਦਰੀ ਪੁਲ ਦਾ ਉਦਘਾਟਨ ਕੀਤਾ। ਇਹ ਰੇਲ ਲਿੰਕ ਮੁੱਖ ਭੂਮੀ ਨੂੰ ਰਾਮੇਸ਼ਵਰਮ ਟਾਪੂ ਨਾਲ ਜੋੜੇਗਾ।
ਇਹ ਦੇਸ਼ ਦਾ ਪਹਿਲਾ ਵਰਟੀਕਲ ਲਿਫਟ ਮੈਕੇਨਿਜ਼ਮ ਵਾਲਾ ਪੁਲ ਹੈ, ਜਿਸ ਨੂੰ ਕਿਸੇ ਸਮੁੰਦਰੀ ਜਹਾਜ਼ ਨੂੰ ਲਾਂਘਾ ਦੇਣ ਲਈ ਵਰਟੀਕਲ ਲਿਫਟ (ਉੱਪਰ ਚੁੱਕ ਕੇ) ਕਰਕੇ ਖੋਲ੍ਹਿਆ ਜਾ ਸਕਦਾ ਹੈ।
ਇਸ ਪੁਲ ਦੇ ਚਾਲੂ ਹੋਣ ਨਾਲ ਦੇਸ਼ ਭਰ ਅਤੇ ਵਿਦੇਸ਼ਾਂ ਤੋਂ ਸਾਲ ਭਰ ਆਉਣ ਵਾਲੇ ਸ਼ਰਧਾਲੂਆਂ ਦਾ ਇਸ ਅਧਿਆਤਮਿਕ ਅਸਥਾਨ ਨਾਲ ਰਾਬਤਾ ਬਿਹਤਰ ਹੋਵੇਗਾ।
ਪ੍ਰਧਾਨ ਮੰਤਰੀ ਨੇ ਪੁਲ ਦੇ ਵਰਟੀਕਲ ਲਿਫਟ ਮੈਕੇਨਿਜ਼ਮ ਨੂੰ ਰਿਮੋਟਲੀ ਚਲਾਇਆ ਅਤੇ ਰਾਮੇਸ਼ਵਰਮ-ਤਾਂਬਰਮ ਐਕਸਪ੍ਰੈਸ ਅਤੇ ਇੱਕ ਕੋਸਟ ਗਾਰਡ ਜਹਾਜ਼ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਨਵਾਂ ਪੰਬਨ ਪੁਲ ਅਤੇ ਇਸ ਦਾ ਵਰਟੀਕਲ ਲਿਫਟ ਸਪੈਨ ਦੇਸ਼ ਵਿੱਚ ਆਪਣੀ ਕਿਸਮ ਦਾ ਪਹਿਲਾ ਹੈ।
ਸ੍ਰੀ ਮੋਦੀ ਮਗਰੋਂ ਜਨਤਕ ਇਕੱਠ ਨੂੰ ਵੀ ਸੰਬੋਧਨ ਕਰਨਗੇ, ਜਿੱਥੇ ਪੰਬਨ ਪੁਲ ਅਤੇ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਨੂੰ ਅਧਿਕਾਰਤ ਤੌਰ ’ਤੇ ਦੇਸ਼ ਨੂੰ ਸਮਰਪਿਤ ਕੀਤਾ ਜਾਵੇਗਾ। -ਪੀਟੀਆਈ