ਬੇਗਮਪੁਰ ਮਾਰਕੀਟ ਵਿੱਚ ਦੁਕਾਨ ਨੂੰ ਅੱਗ
05:49 AM Apr 11, 2025 IST
ਨਵੀਂ ਦਿੱਲੀ: ਇਥੇ ਬੇਗਮਪੁਰ ਮਾਰਕੀਟ ਵਿੱਚ ਇੱਕ ਕਰਿਆਨੇ ਦੀ ਦੁਕਾਨ ਨੂੰ ਅੱਜ ਅੱਗ ਲੱਗ ਗਈ। ਦਿੱਲੀ ਫਾਇਰ ਵਿਭਾਗ ਦੇ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਫਾਇਰ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਸਵੇਰੇ ਨੌਂ ਵੱਜ ਕੇ 11 ਮਿੰਟ ’ਤੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਣ ਮਗਰੋਂ ਵਿਭਾਗ ਦੀਆਂ ਨੌਂ ਗੱਡੀਆਂ ਨੂੰ ਸਬੰਧਤ ਥਾਂ ’ਤੇ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਕਾਫ਼ੀ ਮੁਸ਼ੱਕਤ ਮਗਰੋਂ ਅੱਗ ’ਤੇ ਪਾ ਲਿਆ ਗਿਆ। ਉਨ੍ਹਾਂ ਕਿਹਾ ਕਿ ਇਸ ਦੌਰਾਨ ਕਿਸੇ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਪੁਲੀਸ ਨੇ ਇਸ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਵਿਭਾਗ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਿਹਾ ਹੈ। ਕਰਿਆਨੇ ਦੀ ਦੁਕਾਨ ਦੇ ਨਾਲ ਹੋੋਰ ਵੀ ਦੁਕਾਨਾਂ ਸਨ, ਜੇ ਸਮਾਂ ਰਹਿੰਦੇ ਵਿਭਾਗ ਅੱਗ ’ਤੇ ਕਾਬੂ ਨਾ ਪਾਉਂਦਾ ਦਾ ਵੱਡਾ ਨੁਕਸਾਨ ਹੋਣ ਦਾ ਖ਼ਦਸ਼ਾ ਸੀ। ਪੁਲੀਸ ਨੇ ਭੀੜ ਨੂੰ ਕਾਬੂ ਕਰਕੇ ਰੱਖਿਆ ਨਹੀਂ ਤਾਂ ਅੱਗ ਬੁਝਾਉਣ ਵਿੱਚ ਦਿੱਕਤ ਆਉਣੀ ਸੀ। -ਪੀਟੀਆਈ
Advertisement
Advertisement