ਅਗਲੇ ਹਫ਼ਤੇ ਗਰਮੀ ਦਿਖਾਵੇਗੀ ਰੰਗ
01:36 PM Jun 04, 2023 IST
ਪੱਤਰ ਪ੍ਰੇਰਕ
Advertisement
ਨਵੀਂ ਦਿੱਲੀ, 3 ਜੂਨ
ਦਿੱਲੀ-ਐੱਨਸੀਆਰ ਵਿੱਚ ਬੀਤੇ ਦਿਨਾਂ ਤੋਂ ਲਗਾਤਾਰ ਪਏ ਮੀਂਹ ਨਾਲ ਇਸ ਹਿੱਸੇ ਵਿੱਚ ਤਾਪਮਾਨ ਹੇਠਾਂ ਰਿਹਾ ਤੇ ਲੋਕਾਂ ਨੂੰ ਝੁਲਸਾਉਂਦੀ ਗਰਮੀ ਤੋਂ ਰਾਹਤ ਮਿਲੀ ਰਹੀ ਪਰ ਹੁਣ ਅਗਲੇ ਦਿਨਾਂ ਦੌਰਾਨ ਗਰਮੀ ਫਿਰ ਜ਼ੋਰ ਫੜੇਗੀ। ਭਾਰਤੀ ਮੌਸਮ ਮਹਿਕਮੇ ਮੁਤਾਬਕ ਅਗਲੇ ਹਫ਼ਤੇ ਤੋਂ ਮੁੜ ਗਰਮੀ ਸ਼ੁਰੂ ਹੋਵੇਗੀ। ਅੱਜ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 22.7 ਡਿਗਰੀ ਦਰਜ ਕੀਤਾ ਗਿਆ ਤੇ ਨਮੀ ਦੀ ਦਰ 67 ਫ਼ੀਸਦੀ ਸੀ। ਬੀਤੇ ਦਿਨਾਂ ਦੌਰਾਨ ਪਏ ਮੀਂਹ ਕਾਰਨ ਅਸਮਾਨ ਵੀ ਸਾਫ਼ ਹੋਇਆ ਤੇ ਹਵਾ ਸ਼ੁੱਧਤਾ ਸੂਚਕ ਅੰਕ (ਏਕਿਊਆਈ) ਦਰਮਿਆਨੀ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ।
Advertisement
Advertisement