ਗ਼ਰੀਬ ਪਰਿਵਾਰ ਦੀ ਲੜਕੀ ਦਾ ਵਿਆਹ ਕਰਵਾਇਆ
10:34 AM Mar 31, 2025 IST
ਤਲਵੰਡੀ ਸਾਬੋ (ਪੱਤਰ ਪ੍ਰੇਰਕ): ਸਮਾਜ ਸੇਵਾ ਨੂੰ ਸਮਰਪਿਤ ਪਿੰਡ ਜੱਜਲ ਦੇ ਸਰਪੰਚ ਮਲਕੀਤ ਸਿੰਘ ਰਾਜੂ ਵੱਲੋਂ ਪਿੰਡ ਦੀਆਂ ਗ਼ਰੀਬ ਲੜਕੀਆਂ ਦੇ ਵਿਆਹ ਕਰਨ ਦਾ ਕਾਰਜ ਆਰੰਭ ਕੀਤਾ ਗਿਆ ਹੈ ਜਿਸ ਤਹਿਤ ਉਨ੍ਹਾਂ ਅੱਜ ਪਿੰਡ ਦੀ ਇੱਕ ਗ਼ਰੀਬ ਪਰਿਵਾਰ ਨਾਲ ਸਬੰਧਤ ਲੜਕੀ ਦਾ ਵਿਆਹ ਕਰਵਾਇਆ। ਸਰਪੰਚ ਮਲਕੀਤ ਸਿੰਘ ਨੇ ਦੱਸਿਆ ਕਿ ਪਿੰਡ ਵਾਸੀ ਰੱਤੀ ਰਾਮ ਘਰੋਂ ਬਹੁਤ ਗਰੀਬ ਹਨ ਤੇ ਉਨ੍ਹਾਂ ਉਸ ਦੀ ਧੀ ਪਿੰਕੀ ਦੇ ਵਿਆਹ ਦਾ ਜ਼ਿੰਮਾ ਉਨ੍ਹਾਂ ਆਪਣੇ ਸਿਰ ਲੈਂਦਿਆਂ ਉਸ ਦਾ ਵਿਆਹ ਲਵਪ੍ਰੀਤ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਲੇਲੇਵਾਲਾ ਨਾਲ ਕਰਵਾਇਆ।
Advertisement
Advertisement