ਕੁਰੜ ਦੇ ਮਜ਼ਦੂਰ ਦੀ ਤਿਲੰਗਾਨਾ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ
06:10 AM Apr 03, 2025 IST
ਨਿੱਜੀ ਪੱਤਰ ਪ੍ਰੇਰਕ
ਮਹਿਲ ਕਲਾਂ, 2 ਅਪਰੈਲ
ਤਿਲੰਗਾਨਾ ਵਿੱਚ ਰੋਜ਼ੀ ਰੋਟੀ ਦੀ ਭਾਲ ਵਿੱਚ ਗਏ ਪਿੰਡ ਕੁਰੜ ਦੇ ਮਜ਼ਦੂਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਅੱਜ ਚਾਰ ਦਿਨ ਬਾਅਦ ਮ੍ਰਿਤਕ ਮਜ਼ਦੂਰ ਦੀ ਲਾਸ਼ ਪਿੰਡ ਪਹੁੰਚੀ ਅਤੇ ਗਮਗ਼ੀਨ ਮਾਹੌਲ ਵਿੱਚ ਸਸਕਾਰ ਕੀਤਾ ਗਿਆ। ਮ੍ਰਿਤਕ ਚਚੇਰੇ ਭਰਾ ਜਗਰੂਪ ਸਿੰਘ ਨੇ ਦੱਸਿਆ ਕਿ ਉਹ 13 ਮਾਰਚ ਨੂੰ ਪਿੰਡ ਤੋਂ ਤੇਲਗਾਨਾ ’ਚ ਕੰਬਾਇਨ ’ਤੇ ਸੀਜ਼ਨ ਲਗਾਉਣ ਲਈ ਗਏ ਸਨ ਜਿੱਥੇ 29 ਮਾਰਚ ਨੂੰ ਦੁਪਹਿਰ ਸਮੇਂ ਬਿੰਦਰ ਸਿੰਘ (33) ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਸ ਦੇ ਪਰਿਵਾਰ ਵਿਚ ਮਾਤਾ-ਪਿਤਾ, ਪਤਨੀ ਅਤੇ ਦੋ ਬੱਚੇ ਹਨ। ਲੋਕਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਪੀੜਤ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ।
Advertisement
Advertisement