ਬਾਂਸਲ ਬਣੇ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਜੀਐੱਮ
05:54 AM Apr 06, 2025 IST
ਪੱਤਰ ਪ੍ਰੇਰਕ
Advertisement
ਭੁੱਚੋ ਮੰਡੀ, 5 ਅਪਰੈਲ
ਪੰਜਾਬ ਰਾਜ ਬਿਜਲੀ ਨਿਗਮ ਨੇ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਚੀਫ ਇੰਜਨੀਅਰ ਮੰਗਤ ਰਾਏ ਬਾਂਸਲ ਨੂੰ ਪਦਉੱਨਤ ਕਰਕੇ ਥਰਮਲ ਦਾ ਜਨਰਲ ਮੈਨੇਜਰ ਨਿਯੁਕਤ ਕਰ ਦਿੱਤਾ ਹੈ। ਇੰਜਨੀਅਰ ਮੰਗਤ ਰਾਏ ਬਾਂਸਲ ਨੇ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਦਾ ਧੰਨਵਾਦ ਕੀਤਾ। ਇਸ ਮੌਕੇ ਜੀਐਚਟੀਪੀ ਐਂਪਲਾਈਜ਼ ਯੂਨੀਅਨ ਦੇ ਸਾਬਕਾ ਸਕੱਤਰ ਅਮਰਜੀਤ ਸਿੰਘ ਮੰਗਲੀ, ਏਪੀਏ ਜਗਦੀਪ ਸਿੰਘ, ਏਐਲਐਮ ਪਿਆਰਾ ਸਿੰਘ, ਜੇਈ ਅੰਤਰ ਸਿੰਘ, ਰਵਿੰਦਰ ਕੁਮਾਰ ਲਾਈਨਮੈਨ ਤੇ ਹਰਵਿੰਦਰ ਸਿੰਘ ਲਾਈਨਮੈਨ ਨੇ ਨਵ-ਨਿਯੁਕਤ ਜਨਰਲ ਮੈਨੇਜਰ ਇੰਜ: ਮੰਗਤ ਰਾਏ ਬਾਂਸਲ ਨੂੰ ਸਨਮਾਨਿਤ ਕੀਤਾ।
Advertisement
Advertisement