ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਠਿੰਡਾ ’ਚ ਕਿਸਾਨ ਮੇਲੇ ਬਾਰੇ ਅੰਨਦਾਤਾ ‘ਬੇਖ਼ਬਰ

04:37 AM Apr 11, 2025 IST
featuredImage featuredImage
ਖੇਤੀਬਾੜੀ ਵਿਭਾਗ ਵੱਲੋਂ ਭੇਜੀ ਗਈ ਚਿੱਠੀ ਦੀ ਕਾਪੀ। -ਫੋਟੋ: ਪੰਜਾਬੀ ਟ੍ਰਿਬਿਊਨ
ਮਨੋਜ ਸ਼ਰਮਾ
Advertisement

ਬਠਿੰਡਾ, 10 ਅਪਰੈਲ

ਖੇਤੀਬਾੜੀ ਵਿਭਾਗ ਵੱਲੋਂ ਬਠਿੰਡਾ ਦੇ ਖੇਤੀ ਭਵਨ ਵਿੱਚ 12 ਅਪਰੈਲ ਨੂੰ ਸਾਉਣੀ ਦੀਆਂ ਫ਼ਸਲਾਂ ਸਬੰਧੀ ਕਿਸਾਨ ਮੇਲਾ ਕਰਵਾਇਆ ਜਾ ਰਿਹਾ ਹੈ, ਪਰ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਕਿਸਾਨਾਂ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ। ‘ਪੰਜਾਬੀ ਟ੍ਰਿਬਿਊਨ’ ਵੱਲੋਂ ਪਿੰਡ ਮਹਿਮਾ ਸਰਕਾਰੀ, ਸਿਵੀਆਂ ਚੁੱਘੇ ਕਲਾਂ, ਵਿਰਕ ਕਲਾਂ ਤੇ ਬੱਲੂਆਣਾ ਸਰਦਾਰਗੜ੍ਹ ਸਮੇਤ 20 ਤੋਂ ਵੱਧ ਪਿੰਡਾਂ ’ਚ ਕੀਤੀ ਪੜਤਾਲ ਦੌਰਾਨ ਪਤਾ ਲੱਗਾ ਕਿ ਕਿਸਾਨਾਂ ਨੂੰ ਇਸ ਗੱਲ ਦੀ ਜਾਣਕਾਰੀ ਤੱਕ ਨਹੀਂ ਕਿ ਬਠਿੰਡਾ ਵਿੱਚ ਕੋਈ ਕਿਸਾਨ ਮੇਲਾ ਲੱਗ ਰਿਹਾ ਹੈ। ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਨਾ ਤਾਂ ਵਿਭਾਗ ਵੱਲੋਂ ਕੋਈ ਸੱਦਾ ਮਿਲਿਆ, ਨਾ ਹੀ ਗੁਰੂ ਘਰਾਂ ਰਾਹੀਂ ਹੋਕਾ ਦਿੱਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਹਾੜ੍ਹੀ ਦੇ ਰੁਝੇ ਹੋਏ ਸੀਜ਼ਨ ’ਚ ਵੀ ਮੇਲਾ ਕੁਝ ਚੁਣੇ ਹੋਏ ਕਿਸਾਨਾਂ ਨੂੰ ਖੁਸ਼ ਕਰਨ ਲਈ ਕੀਤਾ ਜਾ ਰਿਹਾ ਹੈ। ਪਿੰਡ ਝੁੰਬੇ ਦੇ ਜਗਸੀਰ ਸਿੰਘ ਨੇ ਕਿਹਾ ਕਿ ਵਿਭਾਗ ਪਿਛਲੇ ਸਮੇਂ ਤੋਂ ਚੋਣਵੇਂ ਕਿਸਾਨਾਂ ਨੂੰ ਹੀ ਸੱਦਾ ਭੇਜਦਾ ਆ ਰਿਹਾ ਹੈ। ਇਸ ਦੌਰਾਨ, ਮਹਿਕਮੇ ਵੱਲੋਂ ਡਾਇਰੈਕਟਰ ਡੇਅਰੀ, ਪਸ਼ੂ ਪਾਲਣ, ਮਿਲਕਫੈੱਡ, ਮੱਛੀ ਪਾਲਣ, ਮਾਰਕਫੈਡ, ਨੈਸ਼ਨਲ ਸੀਡ ਕਾਰਪੋਰੇਸ਼ਨ, ਖੋਜ ਕੇਂਦਰ, ਬਾਗ਼ਬਾਨੀ, ਸਿਵਲ ਸਰਜਨ ਸਮੇਤ ਕਈ ਵਿਭਾਗਾਂ ਨੂੰ ਲਿਖਤੀ ਪੱਤਰ ਰਾਹੀਂ ਮੇਲੇ ਵਿੱਚ ਭਾਗ ਲੈਣ ਅਤੇ ਪ੍ਰਦਰਸ਼ਨੀਆਂ ਲਗਾਉਣ ਲਈ ਸੱਦਾ ਦਿੱਤਾ ਗਿਆ ਹੈ। ਪੱਤਰ ਵਿੱਚ ਦੱਸਿਆ ਗਿਆ ਕਿ ਮੇਲੇ ਵਿੱਚ ਲਗਭਗ 2,000 ਕਿਸਾਨ ਸ਼ਾਮਲ ਹੋਣਗੇ, ਪਰ ਇਹ ਨਹੀਂ ਦੱਸਿਆ ਗਿਆ ਕਿ ਇਹ ਕਿਸਾਨ ਕਿਹੜੇ ਪਿੰਡਾਂ ਤੋਂ ਹੋਣਗੇ। ਇਸ ਬਾਰੇ ਵਿਭਾਗ ਭਲੀ-ਭਾਂਤ ਜਾਣੂ ਹੈ।

Advertisement

ਬੀਕੇਯੂ ਉਗਰਾਹਾਂ ਦੇ ਆਗੂ ਸੁਖਜੀਵਨ ਸਿੰਘ ਬਬਲੀ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਸੈਮੀਨਾਰ ਹੋਇਆ ਸੀ, ਪਰ ਕਿਸਾਨ ਮੇਲੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਬਲਕਰਨ ਸਿੰਘ ਬਰਾੜ ਨੇ ਕਿਹਾ ਕਿ ਵਿਭਾਗ ਆਪਣੇ ਸੰਚਾਰ ਮਾਧਿਅਮ ਮਜ਼ਬੂਤ ਕਰੇ ਅਤੇ ਹਰ ਕਿਸਾਨ ਤੱਕ ਜਾਣਕਾਰੀ ਪਹੁੰਚਾਏ।

ਮੇਲਾ ਸਾਰੇ ਕਿਸਾਨਾਂ ਲਈ ਖੁੱਲ੍ਹਾ ਹੈ: ਖੇਤੀ ਅਧਿਕਾਰੀ

ਮੁੱਖ ਖੇਤੀਬਾੜੀ ਅਫ਼ਸਰ ਡਾ. ਜਗਦੀਸ਼ ਸਿੰਘ ਨੇ ਕਿਹਾ ਕਿ ਮੇਲਾ ਸਾਰੇ ਕਿਸਾਨਾਂ ਲਈ ਖੁੱਲ੍ਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਵਿਭਾਗ ਪਹਿਲੇ ਵੀ ਪਿੰਡ ਪੱਧਰ ’ਤੇ ਵੀ ਅਜਿਹੇ ਸੈਂਕੜੇ ਮੇਲੇ ਲੱਗਾ ਚੁੱਕਾ ਹੈ। ਜਦੋਂ ਕਿਸਾਨਾਂ ਦੇ ਹਾੜ੍ਹੀ ਦੇ ਰੁਝਵੇਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਮਾਰਚ ਮਹੀਨੇ ਦੌਰਾਨ ਵਿਭਾਗੀ ਕੰਮਾਂ ਕਾਰਨ ਅਪਰੈਲ ’ਚ ਮੇਲਾ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਸਮਾਗਮ ਕਾਰਨ ਮੇਲੇ ਲਈ ਰੱਖੀ ਗਈ 12 ਅਪਰੈਲ ਦੀ ਤਰੀਕ ਪਿੱਛੇ ਵੀ ਹੋ ਸਕਦੀ ਹੈ।

 

Advertisement