ਅਗਨੀਵੀਰ ਭਰਤੀ 10 ਤੱਕ
05:54 AM Apr 06, 2025 IST
ਪੱਤਰ ਪ੍ਰੇਰਕ
Advertisement
ਬਠਿੰਡਾ, 5 ਅਪਰੈਲ
ਭਾਰਤੀ ਸੈਨਾ ਵਿੱਚ ਅਗਨੀਵੀਰ ਦੇ ਤੌਰ ’ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜ਼ਿਲ੍ਹੇ ਦੇ ਉਮੀਦਵਾਰ 10 ਅਪਰੈਲ ਤੱਕ ਆਨਲਾਈਨ ਪੋਰਟਲ ਰਾਹੀਂ ਅਰਜ਼ੀ ਭੇਜ ਸਕਦੇ ਹਨ। ਇਹ ਜਾਣਕਾਰੀ ਡੀਸੀ-ਕਮ-ਚੇਅਰਮੈਨ ਸ਼ੌਕਤ ਅਹਿਮਦ ਪਰੇ ਨੇ ਦਿੱਤੀ। ਜ਼ਿਲ੍ਹਾ ਰੁਜ਼ਗਾਰ ਅਫਸਰ ਅੰਕਿਤਾ ਅਗਰਵਾਲ ਨੇ ਦੱਸਿਆ ਕਿ ਲਿਖਤੀ ਟੈਸਟ ਕੰਪਿਊਟਰ ਅਧਾਰਤ ਹੋਵੇਗਾ ਤੇ ਜੂਨ ਵਿੱਚ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵਾਰ ਟੈਸਟ ਪੰਜਾਬੀ ਭਾਸ਼ਾ ਵਿੱਚ ਵੀ ਹੋਵੇਗਾ। ਉਮਰ ਹੱਦ 17.5 ਤੋਂ 21 ਸਾਲ ਰੱਖੀ ਗਈ ਹੈ। ਲੰਬਾਈ: ਘੱਟੋ-ਘੱਟ 5 ਫੁੱਟ 7 ਇੰਚ, ਛਾਤੀ: 77 ਸੈ.ਮੀ. (ਬਿਨਾਂ ਫੁਲਾਏ), 82 ਸੈ.ਮੀ. (ਫੁਲਾ ਕੇ) ਹੈ। ਭਰਤੀ ਯੋਗਤਾ ਲਈ ਦਸਵੀਂ 45% ਨਾਲ ਪਾਸ ਜਾਂ ਬਾਰ੍ਹਵੀਂ ਪਾਸ ਹੋਣੀ ਚਾਹੀਦੀ ਹੈ।
Advertisement
Advertisement