ਜਨਤਕ ਪਾਰਕ ’ਤੇ ਨਾਜਾਇਜ਼ ਕਬਜ਼ੇ ਦੀ ਕੋਸ਼ਿਸ਼ ਹੇਠ ਕੇਸ ਦਰਜ
05:54 AM Apr 10, 2025 IST
ਸੁਦੇਸ਼ ਕੁਮਾਰ ਹੈਪੀ
Advertisement
ਤਲਵੰਡੀ ਭਾਈ, 9 ਅਪਰੈਲ
ਨਗਰ ਪੰਚਾਇਤ ਮੁੱਦਕੀ ਦੇ ਕਾਰਜ ਸਾਧਕ ਅਫ਼ਸਰ ਅਸ਼ੀਸ਼ ਕੁਮਾਰ ਦੀ ਸ਼ਿਕਾਇਤ ’ਤੇ ਥਾਣਾ ਘੱਲ ਖੁਰਦ ਦੀ ਪੁਲੀਸ ਨੇ ਨਗਰ ਪੰਚਾਇਤ ਦੇ ਜਨਤਕ ਪਾਰਕ ’ਤੇ ਨਾਜਾਇਜ਼ ਕਬਜ਼ੇ ਦੀ ਕੋਸ਼ਿਸ਼ ਅਤੇ ਪਾਰਕ ਦੀ ਕੰਧ ਤੋੜ ਕੇ ਇੱਟਾਂ ਚੋਰੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਬੀਤੀ 23 ਮਾਰਚ, 2025 ਨੂੰ ਵਾਪਰੀ ਇਸ ਘਟਨਾ ਦੇ ਮਾਮਲੇ ਵਿੱਚ ਪੁਲੀਸ ਨੇ ਹਰਦੀਪ ਸਿੰਘ, ਰਣਬੀਰ ਸਿੰਘ, ਜਸਵਿੰਦਰ ਕੌਰ, ਜਸਵੰਤ ਸਿੰਘ ਅਤੇ ਬੱਬੀ ਨਾਂ ਦੇ ਵਿਅਕਤੀ ਨਾਮਜ਼ਦ ਕੀਤੇ ਹਨ। ਸ਼ਿਕਾਇਤ ਵਿੱਚ ਖ਼ਦਸ਼ਾ ਜ਼ਾਹਿਰ ਕੀਤਾ ਗਿਆ ਹੈ ਕਿ ਉਕਤ ਲੋਕ ਫਿਰ ਤੋਂ ਨਾਜਾਇਜ਼ ਕਬਜ਼ੇ ਦੀ ਕੋਸ਼ਿਸ਼ ਕਰ ਸਕਦੇ ਹਨ। ਸੰਪਰਕ ਕਰਨ ’ਤੇ ਅਸ਼ੀਸ਼ ਕੁਮਾਰ ਨੇ ਦੋਸ਼ ਲਾਇਆ ਕਿ ਪੁਲੀਸ ਇਸ ਮਾਮਲੇ ਵਿੱਚ ਉਨ੍ਹਾਂ ਨਾਲ ਬਣਦਾ ਸਹਿਯੋਗ ਨਹੀਂ ਕਰ ਰਹੀ ਹੈ ਜਦਕਿ ਥਾਣਾ ਘੱਲ ਖ਼ੁਰਦ ਦੇ ਮੁਖੀ ਜਸਵਿੰਦਰ ਸਿੰਘ ਬਰਾੜ ਦਾ ਕਹਿਣਾ ਹੈ ਕਿ ਪੁਲੀਸ ਨੇ ਤੁਰੰਤ ਕਾਰਵਾਈ ਕਰ ਕੇ ਪਰਚਾ ਦਰਜ ਕੀਤਾ ਹੈ ਤੇ ਜਦੋਂ ਵੀ ਨਗਰ ਪੰਚਾਇਤ ਅਗਲੀ ਕਾਰਵਾਈ ਲਈ ਸੱਦੇਗੀ ਪੁਲੀਸ ਸਹਿਯੋਗ ਲਈ ਪੂਰੀ ਤਰ੍ਹਾਂ ਤਿਆਰ ਹੈ।
Advertisement
Advertisement