ਸ਼ਰਾਬ ਦੇ ਨਸ਼ੇ ’ਚ ਟੱਲੀ ਸਕੂਲ ਵੈਨ ਚਾਲਕ ਗ੍ਰਿਫ਼ਤਾਰ
06:03 AM Apr 03, 2025 IST
ਨਿੱਜੀ ਪੱਤਰ ਪ੍ਰੇਰਕ
ਮੋਗਾ, 2 ਅਪਰੈਲ
ਇਥੇ ਥਾਣਾ ਸਿਟੀ ਪੁਲੀਸ ਨੇ ਸ਼ਰਾਬ ਦੇ ਨਸ਼ੇ ’ਚ ਟੱਲੀ ਸਕੂਲ ਵੈਨ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੂਜੇ ਪਾਸੇ ਇਥੇ ਸੇਫ਼ ਸਕੂਲ ਵਹੀਕਲ ਪਾਲਿਸੀ ਦੀਆਂ ਉੱਡ ਰਹੀਆਂ ਧੱਜੀਆਂ ਤੋਂ ਪ੍ਰਸ਼ਾਸਨ ਖ਼ਾਮੋਸ਼ ਹੈ। ਥਾਣਾ ਸਿਟੀ ਮੁਖੀ ਇੰਸਪੈਕਟਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਸਕੂਲ ਵੈਨ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਮੁਤਾਬਕ ਮੁਲਜ਼ਮ ਸਕੂਲ ਵੈਨ ਚਾਲਕ ਵੈਨ ਨੂੰ ਖੜ੍ਹੀ ਕਰ ਕੇ ਸਟੇਰਿੰਗ ’ਤੇ ਡੋਲੇ ਖਾ ਰਿਹਾ ਸੀ। ਇਸ ਤੋਂ ਪਹਿਲਾਂ ਵੈਨ ਡਿਵਾਈਡਰ ’ਤੇ ਚੜ੍ਹਾ ਦਿੱਤੀ ਅਤੇ ਚਰਚ ਨੇੜੇ ਪੈਂਦੀ ਜ਼ੀਰਾ ਰੋਡ ਤਿਕੋਣੀ ’ਤੇ ਇੱਕਦਮ ਬਰੇਕ ਲਗਾ ਦਿੱਤੇ ਜਿਥੇ ਵਿਚ ਬੈਠੇ ਬੱਚੇ ਪਿੱਛੇ ਆ ਰਹੇ ਵਾਹਨ ਟਕਰਾਉਣ ਤੋਂ ਮਸਾਂ ਬਚੇ।
Advertisement
Advertisement