ਆਈਏਐੱਸ ਅਧਿਕਾਰੀ ਪਵਨ ਯਾਦਵ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਿੱਜੀ ਸਕੱਤਰ ਨਿਯੁਕਤ
09:14 PM Mar 26, 2025 IST
ਨਵੀਂ ਦਿੱਲੀ, 26 ਮਾਰਚ
ਆਈਏਐੱਸ ਅਧਿਕਾਰੀ ਪਵਨ ਯਾਦਵ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਨਿੱਜੀ ਸਕੱਤਰ ਨਿਯੁਕਤ ਕੀਤਾ ਗਿਆ ਹੈ। ਯਾਦਵ ਮਨੀਪੁਰ ਕੇਡਰ ਦੇ 2014 ਬੈਚ ਦੇ ਆਈਏਐੱਸ ਅਧਿਕਾਰੀ ਹਨ ਤੇ ਉਹ ਕੇਂਦਰੀ ਗ੍ਰਹਿ ਮੰਤਰਾਲੇ ਵਿਚ ਡਿਪਟੀ ਸਕੱਤਰ ਵਜੋਂ ਕੰਮ ਕਰ ਰਹੇ ਸਨ। ਅਮਲਾ ਮੰਤਰਾਲੇ ਦੇ ਡਿਪਟੀ ਸਕੱਤਰ ਵਜੋਂ ਯਾਦਵ ਦੇ ਕਾਰਜਕਾਲ ਵਿਚ ਕਟੌਤੀ ਨੂੰ ਕੇਂਦਰੀ ਕੈਬਨਿਟ ਦੀ ਨਿਯੁਕਤੀਆਂ ਬਾਰੇ ਕਮੇਟੀ ਨੇ ਪ੍ਰਵਾਨਗੀ ਦੇ ਦਿੱਤੀ ਹੈ। ਮੰਤਰਾਲੇ ਨੇ ਕਿਹਾ ਕਿ ਯਾਦਵ ਦੀ ਸ਼ਾਹ ਦੇ ਨਿੱਜੀ ਸਕੱਤਰ ਵਜੋਂ ਨਿਯੁਕਤੀ ਅਹੁਦੇ ਦਾ ਚਾਰਜ ਲੈਣ ਦੀ ਤਰੀਕ ਤੋਂ 2 ਅਪਰੈਲ 2027 ਤੱਕ ਦੀ ਮਿਆਦ ਲਈ ਹੋਵੇਗੀ। -ਪੀਟੀਆਈ
Advertisement
Advertisement