3 militants arrested in Manipur: ਮਨੀਪੁਰ ਵਿੱਚ ਤਿੰਨ ਦਹਿਸ਼ਤਗਰਦ ਗ੍ਰਿਫ਼ਤਾਰ
10:42 AM Mar 30, 2025 IST
ਇੰਫਾਲ, 30 ਮਾਰਚ
ਮਨੀਪੁਰ ਦੇ ਵੱਖ-ਵੱਖ ਹਿੱਸਿਆਂ ਤੋਂ ਦਹਿਸ਼ਤੀ ਕਾਰਵਾਈਆਂ ਦੇ ਦੋਸ਼ ਹੇਠ ਤਿੰਨ ਦਹਿਸ਼ਤਗਰਦਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪਾਬੰਦੀਸ਼ੁਦਾ ਪ੍ਰੀ ਪਾਕ (ਪ੍ਰੋ) ਦੇ ਇੱਕ ਮੈਂਬਰ ਨੂੰ ਪੱਛਮੀ ਇੰਫਾਲ ਜ਼ਿਲ੍ਹੇ ਦੇ ਖੁਰਕੁਲ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਸਦੀ ਪਛਾਣ ਨਿੰਗਥੌਜਮ ਬੋਬੋਏ ਸਿੰਘ ਉਰਫ਼ ਖੋਂਗਨੰਗਥਾਬਾ (37) ਵਜੋਂ ਹੋਈ। ਇਸ ਤੋਂ ਇਲਾਵਾ ਪਾਬੰਦੀਸ਼ੁਦਾ ਕੇਸੀਪੀ (ਪੀਡਬਲਿਊਜੀ) ਦੇ ਇੱਕ ਮੈਂਬਰ ਨੂੰ ਇੰਫਾਲ ਪੂਰਬੀ ਜ਼ਿਲ੍ਹੇ ਦੇ ਸਾਓਮਬੰਗ ਵਿੱਚ ਉਸਦੇ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਸ ਦੀ ਪਛਾਣ ਸਨਾਸਮ ਸੋਨਮਿਤ ਸਿੰਘ (27) ਵਜੋਂ ਹੋਈ। ਕੇਸੀਪੀ (ਸਿਟੀ ਮੇਈਤੇਈ) ਦੇ ਇੱਕ ਦਹਿਸ਼ਤਗਰਦ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਪੁਲੀਸ ਨੇ ਕਿਹਾ ਕਿ ਉਸ ਦੀ ਪਛਾਣ ਸ਼ਾਰੁੰਗਬਮ ਥੋਇਬਾ ਸਿੰਘ (43) ਵਜੋਂ ਹੋਈ।
ਇੱਕ ਹੋਰ ਕਾਰਵਾਈ ਵਿੱਚ ਇੱਕ 32 ਸਾਲਾ ਵਿਅਕਤੀ ਨੂੰ ਕਥਿਤ ਤੌਰ ’ਤੇ ਅਤਿਵਾਦੀਆਂ ਨੂੰ ਸਿਮ ਕਾਰਡ ਵੇਚਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ।
Advertisement
Advertisement