ਭਰੋਸੇਯੋਗ ਏਆਈ ਐਪਸ ਦੀ ਵਰਤੋਂ ਕੀਤੀ ਜਾਵੇ: ਪੁਲੀਸ
ਪਣਜੀ, 2 ਅਪ੍ਰੈਲ
ਮੌਜੂਦਾ ਸਮੇਂ ਵਿੱਚ ਏਆਈ ਐਪਲੀਕੇਸ਼ਨਾਂ ਦੀ ਵਧ ਰਹੀ ਵਰਤੋ ਦੇ ਚਲਦਿਆਂ ਪੁਲੀਸ ਨੇ ਸੋਸ਼ਲ ਮੀਡੀਆ ਉਪਭੋਗਤਾਵਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਐਪਸ ਰਾਹੀਂ ਗਿਬਲੀ (ਕਾਰਟੂਨ ਤਸਵੀਰਾਂ) ਤਿਆਰ ਕਰਨ ਲਈ ਨਿਜੀ ਤਸਵੀਰਾਂ ਅਪਲੋਡ ਕਰਨ ਤੋਂ ਪਹਿਲਾਂ ਨਿੱਜਤਾ ਦੇ ਜੋਖਮ 'ਤੇ ਵਿਚਾਰ ਕਰਨ। ਐਕਸ ਪੋਸਟ ਵਿਚ ਸੂਬਾਈ ਪੁਲੀਸ ਨੇ ਕਿਹਾ ਕਿ, "ਏਆਈ-ਜਨਰੇਟਿਡ ਗਿਬਲੀ ਰੁਝਾਨ ਵਿੱਚ ਸ਼ਾਮਲ ਹੋਣਾ ਮਜ਼ੇਦਾਰ ਹੈ, ਪਰ ਸਾਰੀਆਂ ਏਆਈ ਐਪਸ ਤੁਹਾਡੀ ਨਿੱਜਤਾ ਦੀ ਰੱਖਿਆ ਨਹੀਂ ਕਰਦੀਆਂ। ਕਿਸੇ ਵੀ ਐਪ ’ਤੇ ਪਰ ਨਿੱਜੀ ਫੋਟੋਆਂ ਅਪਲੋਡ ਕਰਨ ਤੋਂ ਪਹਿਲਾਂ ਹਮੇਸ਼ਾ ਸੋਚੋ ਅਤੇ ਸਿਰਫ਼ ਭਰੋਸੇਯੋਗ ਏਆਈ ਐਪਸ ਦੀ ਵਰਤੋਂ ਕਰੋ।’’
ਪੋਸਟ ਵਿੱਚ ਸਾਈਬਰ ਕ੍ਰਾਈਮ ਦੀ ਰਿਪੋਰਟ ਕਰਨ ਲਈ ਫ਼ੋਨ ਨੰਬਰ ਦਾ ਵੀ ਜ਼ਿਕਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਓਪਨਏਆਈ ਨੇ ਪਿਛਲੇ ਹਫ਼ਤੇ ਚੈਟਜੀਪੀਟੀ ਦੇ ਗਿਬਲੀ-ਸ਼ੈਲੀ ਦੇ ਏਆਈ ਚਿੱਤਰ ਜਨਰੇਟਰ ਨੂੰ ਲਾਂਚ ਕੀਤਾ ਸੀ। ਉਦੋਂ ਤੋਂ ਸੋਸ਼ਲ ਮੀਡੀਆ ਗਿਬਲੀ ਦੇ ਦੰਤਕਥਾ ਹਯਾਓ ਮਿਆਜ਼ਾਕੀ ਦੀ ਸ਼ੈਲੀ ਵਿੱਚ ਏਆਈ-ਜਨਰੇਟਿਡ ਪੋਰਟਰੇਟ ਨਾਲ ਭਰ ਗਿਆ ਹੈ। -ਪੀਟੀਆਈ