ਜੰਮੂ-ਕਸ਼ਮੀਰ ’ਚ ਫ਼ਲਸਤੀਨ ਪੱਖੀ ਰੈਲੀ ਕਰਨ ਵਾਲਿਆਂ ਖ਼ਿਲਾਫ਼ ਕੇਸ
07:47 AM Mar 30, 2025 IST
ਸ੍ਰੀਨਗਰ: ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਵਿੱਚ ਜਲੂਸ ਦੇ ਪ੍ਰਬੰਧਕਾਂ ਤੇ ਇਸ ਵਿੱਚ ਹਿੱਸਾ ਲੈਣ ਵਾਲਿਆਂ ਖ਼ਿਲਾਫ਼ ਸ਼ੁੱਕਰਵਾਰ ਨੂੰ ਇਤਰਾਜ਼ਯੋਗ ਨਾਅਰੇ ਲਗਾ ਕੇ ਅਮਨ-ਕਾਨੂੰਨ ਦੀ ਸਥਿਤੀ ਵਿਗਾੜਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਇਸ ਜ਼ਿਲ੍ਹੇ ਦੇ ਬੀਰਵਾਹ ਦੇ ਸੋਨਪਾਹ ਪਿੰਡ ਵਿੱਚ ਯੌਮ-ਏ-ਕੁਦਸ ਜਲੂਸ ਦੇ ਪ੍ਰਬੰਧਕਾਂ ਤੇ ਭਾਗੀਦਾਰਾਂ ਵਿਰੁੱਧ ਇਹ ਕਾਰਵਾਈ ਕੀਤੀ ਗਈ ਹੈ। -ਪੀਟੀਆਈ
Advertisement
Advertisement