ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤ ਤੇ ਨੈਦਰਲੈਂਡਜ਼ ਵੱਲੋਂ ਸੈਮੀਕੰਡਕਟਰ ਸਣੇ ਹੋਰ ਤਕਨੀਕਾਂ ’ਤੇ ਸਮਝੌਤੇ ਬਾਰੇ ਵਿਚਾਰ

07:30 AM Apr 02, 2025 IST
ਨਵੀਂ ਦਿੱਲੀ, 1 ਅਪਰੈਲ
ਨੈਦਰਲੈਂਡਜ਼ ਦੇ ਵਿਦੇਸ਼ ਮੰਤਰੀ ਕੈਸਪਰ ਵੈਲਡਕਾਂਪ ਨੇ ਅੱਜ ਕਿਹਾ ਕਿ ਭਾਰਤ ਤੇ ਨੈਦਰਲੈਂਡਜ਼ ਸੈਮੀਕੰਡਕਟਰ ਵਰਗੇ ਉੱਚ ਤਕਨੀਕੀ ਖੇਤਰਾਂ ’ਚ ਸਹਿਯੋਗ ਨੂੰ ਸੁਚਾਰੂ ਬਣਾਉਣ ਲਈ ਇਸ ਵਰ੍ਹੇ ਅਹਿਮ ਸਮਝੌਤੇ ਬਾਰੇ ਵਿਚਾਰ ਕਰ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੈਲਡਕਾਂਪ ਨੇ ਆਖਿਆ ਕਿ ਨੈਦਰਲੈਂਡਜ਼ ਭਾਰਤ ਨਾਲ ਰਣਨੀਤਕ ਭਾਈਵਾਲੀ ਮਜ਼ਬੂਤ ਕਰਨ ’ਤੇ ਵੀ ਧਿਆਨ ਦੇ ਰਿਹਾ ਹੈ ਕਿਉਂਕਿ ਇਹ (ਭਾਰਤ) ਭਾਰਤ-ਪ੍ਰਸ਼ਾਂਤ ਖਿੱਤੇ ਵਿੱਚ ਇੱਕ ਅਹਿਮ ਭੂ-ਰਾਜਨੀਤਕ ਸ਼ਕਤੀ ਵਜੋਂ ਉੱਭਰ ਰਿਹਾ ਹੈ। ਉਨ੍ਹਾਂ ਆਖਿਆ, ‘‘ਅਸੀਂ ਭਾਰਤ ਨਾਲ ਰਣਨੀਤਕ ਭਾਈਵਾਲੀ ਕਰਨੀ ਚਾਹੁੰਦੇ ਹਾਂ।’’ ਅਮਰੀਕੀ ਰਾਸ਼ਟਰਪਤੀ ਦੀ ਟੈਰਿਫ ਨੀਤੀ ਸਬੰਧੀ ਸਵਾਲ ’ਤੇ ਨੈਦਰਲੈਂਡਜ਼ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਆਰਥਿਕ ਮੁਹਾਜ਼ ’ਤੇ ਚੁਣੌਤੀਆਂ ਦੇ ਟਾਕਰੇ ਲਈ ਭਾਰਤ ਅਤੇ ਯੂਨੀਅਨ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਵੈਲਡਕਾਂਪ ਦੋ ਰੋਜ਼ਾ ਭਾਰਤ ਦੌਰੇ ’ਤੇ ਹਨ। -ਪੀਟੀਆਈ
Advertisement
Advertisement