ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਾਂਗਰਸ ਨੇ ਸ਼ੁਰੂ ਕੀਤਾ ਮਨਮੋਹਨ ਸਿੰਘ ਫੈਲੋਸ਼ਿਪ ਪ੍ਰੋਗਰਾਮ

04:11 AM Apr 05, 2025 IST
ਨਵੀਂ ਦਿੱਲੀ ਵਿੱਚ ਡਾ. ਮਨਮੋਹਨ ਸਿੰਘ ਫੈਲੋਜ਼ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਕਾਂਗਰਸੀ ਆਗੂ ਪ੍ਰਵੀਨ ਚੱਕਰਵਰਤੀ, ਪਵਨ ਖੇੜਾ ਅਤੇ ਕੇ ਰਾਜੂ। -ਫੋਟੋ: ਏਐੱਨਆਈ

ਨਵੀਂ ਦਿੱਲੀ, 4 ਅਪਰੈਲ
ਕਾਂਗਰਸ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਨਾਮ ’ਤੇ ਅੱਜ ਇਕ ਫੈਲੋਸ਼ਿਪ ਪ੍ਰੋਗਰਾਮ ਸ਼ੁਰੂ ਕੀਤਾ, ਜਿਸ ਤਹਿਤ ਹਰੇਕ ਸਾਲ ਦੇਸ਼ ਭਰ ਤੋਂ 50 ਪੇਸ਼ੇਵਰਾਂ ਦੀ ਚੋਣ ਕੀਤੀ ਜਾਵੇਗੀ। ਇਕ ਆਧੁਨਿਕ ਤੇ ਪ੍ਰਗਤੀਸ਼ੀਲ ਭਾਰਤ ਦੇ ਨਿਰਮਾਣ ਦੇ ਮਕਸਦ ਨਾਲ ਪੇਸ਼ੇਵਰ ਪਿਛੋਕੜ ਵਾਲੇ ਪਾਰਟੀ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਇਨ੍ਹਾਂ ਨੂੰ ਸਿਖਲਾਈ ਦੇ ਕੇ ਭਵਿੱਖ ਦੇ ਨੇਤਾ ਦੇ ਰੂਪ ਵਿੱਚ ਤਿਆਰ ਕੀਤਾ ਜਾਵੇਗਾ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਭਾਰਤ ਦੇ ਹੁਸ਼ਿਆਰ ਦਿਮਾਗ਼ਾਂ ਦੀ ਵਰਤੋਂ ਸਿਆਸਤ ਵਿੱਚ ਕੀਤੀ ਜਾਵੇ। ਉਨ੍ਹਾਂ ਕਿਹਾ, ‘‘ਡਾ. ਮਨਮੋਹਨ ਸਿੰਘ ਫੈਲੋਜ਼ ਪ੍ਰੋਗਰਾਮ ਮੱਧ-ਕਰੀਅਰ ਪੇਸ਼ੇਵਰਾਂ ਨੂੰ ਸਾਡਾ ਸੱਦਾ ਹੈ - ਜਨਤਕ ਜ਼ਿੰਦਗੀ ਵਿੱਚ ਕਦਮ ਰੱਖੋ, ਏਕੇ ਨਾਲ ਅਗਵਾਈ ਕਰੋ ਅਤੇ ਇਕ ਪ੍ਰਗਤੀਸ਼ੀਲ ਤੇ ਸਮੁੱਚੇ ਭਾਰਤ ਦੇ ਨਿਰਮਾਣ ਵਿੱਚ ਸਹਿਯੋਗ ਕਰੋ।’’ -ਪੀਟੀਆਈ

Advertisement

Advertisement