ਦਿੱਲੀ ਵਿੱਚ ਆਉਂਦੇ ਦਿਨਾਂ ’ਚ ਗਰਮੀ ਵਧਣ ਦੇ ਆਸਾਰ
05:52 PM Jun 23, 2023 IST
ਨਵੀਂ ਦਿੱਲੀ, 12 ਜੂਨ
Advertisement
ਕੌਮੀ ਰਾਜਧਾਨੀ ਵਿੱਚ ਸੋਮਵਾਰ ਨੂੰ ਅਤਿ ਦੀ ਗਰਮੀ ਪੈਣ ਦੇ ਨਾਲ ਘੱਟ ਤੋਂ ਘੱਟ ਤਾਪਮਾਨ ਔਸਤ ਨਾਲੋਂ ਇੱਕ ਡਿਗਰੀ ਵੱਧ 28.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਸਵੇਰੇ ਸਾਢੇ ਅੱਠ ਵਜੇ ਹਵਾ ‘ਚ ਨਮੀਂ ਦਾ ਸਤਰ 53 ਫ਼ੀਸਦੀ ਸੀ। ਭਾਰਤ ਮੌਸਮ ਵਿਭਾਗ (ਆਈਐੱਮਡੀ) ਨੇ ਦਿਨ ਵਿੱਚ ਤੇਜ਼ ਹਵਾਵਾਂ ਚੱਲਣ ਅਤੇ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਸੈਲਸੀਅਸ ਦੇ ਆਸਪਾਸ ਰਹਿਣ ਦਾ ਅਨੁਮਾਨ ਲਗਾਇਆ। ਆਈਐੱਮਡੀ ਦੇ ਅਨੁਸਾਰ ਆਉਣ ਵਾਲੇ ਕੁਝ ਦਿਨਾਂ ਵਿੱਚ ਦਿੱਲੀ ‘ਚ ਗਰਮੀ ਵੱਧਣ ਦੇ ਨਾਲ ਹੀ ਆਸਮਾਨ ਸਾਫ ਰਹਿਣ ਅਤੇ ਮੌਸਮ ਖੁਸ਼ਕ ਰਹਿਣ ਦੇ ਆਸਾਰ ਹਨ। ਹਾਲਾਂਕਿ ਆਈਐੱਮਡੀ ਅਨੁਸਾਰ ਘੱਟੋਂ-ਘੱਟ ਇੱਕ ਹਫ਼ਤੇ ਤੱਕ ਲੂ ਚੱਲਣ ਦੇ ਆਸਾਰ ਨਹੀਂ ਹਨ। ਕੌਮੀ ਰਾਜਧਾਨੀ ਵਿੱਚ ਐਤਵਾਰ ਨੂੰ ਬੱਦਲ ਛਾਉਣ ਦੇ ਨਾਲ ਵੱਧ ਤੋਂ ਵੱਧ ਤਾਪਮਾਨ ਔਸਤ ਨਾਲੋਂ ਇੱਕ ਡਿਗਰੀ ਘੱਟ 38.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। -ਪੀਟੀਆਈ
Advertisement
Advertisement