ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਿੱਲੀ: ਪਿਸਤੌਲ ਦੀ ਨੋਕ ’ਤੇ 80 ਲੱਖ ਦੀ ਲੁੱਟ

11:44 AM Mar 18, 2025 IST
featuredImage featuredImage
ਲੁੱਟ ਦੀ ਵਾਰਦਾਤ ਮੌਕੇ ਦੀ ਸੀਸੀਟੀਵੀ ਫੁਟੇਜ਼ ।-ਫੋਟੋ:ਦਿਓਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਮਾਰਚ

Advertisement

ਕੌਮੀ ਰਾਜਧਾਨੀ ਦੇ ਲਾਹੌਰੀ ਗੇਟ ਥਾਣਾ ਖੇਤਰ ’ਚ ਇੱਕ ਕਾਰੋਬਾਰੀ ਤੋਂ ਕਰੀਬ 80 ਲੱਖ ਰੁਪਏ ਦੀ ਲੁੱਟ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਬਦਮਾਸ਼ ਨੇ ਪਹਿਲਾਂ ਗੋਲੀਆਂ ਚਲਾਈਆਂ ਅਤੇ ਫਿਰ ਕਾਰੋਬਾਰੀ ਤੋਂ ਪੈਸਿਆਂ ਨਾਲ ਭਰਿਆ ਬੈਗ ਖੋਹ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ। ਇਹ ਘਟਨਾ ਲਾਹੌਰੀ ਗੇਟ ਥਾਣਾ ਖੇਤਰ ਦੇ ਹਵੇਲੀ ਹੈਦਰ ਕੁਲੀ ਚਾਂਦਨੀ ਚੌਕ ਵਿੱਚ ਵਾਪਰੀ। ਦਿੱਲੀ ’ਚ ਹੋਈ ਇਸ ਲੁੱਟ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।

ਇਸ ਘਟਨਾ ਸਬੰਧੀ ਉੱਤਰੀ ਜ਼ਿਲ੍ਹੇ ਦੀਆਂ ਵੱਖ-ਵੱਖ ਪੁਲੀਸ ਟੀਮਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਲੁੱਟ ਦੀ ਇਹ ਘਟਨਾ ਸੋਮਵਾਰ 17 ਮਾਰਚ ਦੀ ਸ਼ਾਮ ਨੂੰ ਵਾਪਰੀ। ਘਟਨਾ ਦੀ ਵਾਇਰਲ ਵੀਡੀਓ ਅਨੁਸਾਰ ਇਕ ਬਦਮਾਸ਼ ਪਿੱਛਿਓਂ ਆਉਂਦਾ ਹੈ ਅਤੇ ਕਾਰੋਬਾਰੀ ’ਤੇ ਬੰਦੂਕ ਤਾਣ ਕੇ ਉਸ ਤੋਂ ਪੈਸਿਆਂ ਨਾਲ ਭਰਿਆ ਬੈਗ ਖੋਹ ਲੈਂਦਾ ਹੈ। ਲੁੱਟ ਦੀ ਇਸ ਘਟਨਾ ਨਾਲ ਇਲਾਕੇ ’ਚ ਸਨਸਨੀ ਫੈਲ ਗਈ ਹੈ। ਚਹਿਲ ਪਹਿਲ ਵਾਲੇ ਇਲਾਕੇ ਵਿਚ ਵਾਰਦਾਤ ਵਾਲੀ ਥਾਂ ਨੇੜੇ ਦੁਕਾਨਦਾਰ ਅਤੇ ਰਾਹਗੀਰ ਵੀ ਮੌਜੂਦ ਸਨ, ਪਰ ਡਰ ਕਾਰਨ ਕਿਸੇ ਨੇ ਵੀ ਕਥਿਤ ਮੁਲਜ਼ਮ ਨੂੰ ਫੜਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਨਾ ਹੀ ਕੋਈ ਵਿਰੋਧ ਕੀਤਾ।

Advertisement

Advertisement
Tags :
delhi newsDelhi UpdatePunjabi NewsPunjabi TribunePunjabi Tribune News