ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਝੋਨੇ ਦੀ ਸਿੱਧੀ ਬਿਜਾਈ ਸਬੰਧੀ ਕਿਸਾਨਾਂ ਦੇ ਖਦਸ਼ੇ

06:38 AM Jul 25, 2020 IST

ਡਾ. ਮੱਖਣ ਸਿੰਘ ਭੁੱਲਰ* ਤੇ ਡਾ. ਜਸਵੀਰ ਸਿੰਘ ਗਿੱਲ**

Advertisement

ਇਸ ਸਾਲ ਝੋਨੇ ਦੀ ਸਿੱਧੀ ਬਿਜਾਈ ਕਾਫ਼ੀ ਵੱਡੇ ਪੱਧਰ ’ਤੇ ਹੋਈ ਹੈ ਅਤੇ ਜ਼ਿਆਦਾਤਰ ਕਿਸਾਨਾਂ ਨੇ ਪਹਿਲੀ ਵਾਰ ਸਿੱਧੀ ਬਿਜਾਈ ਕੀਤੀ ਹੈ। ਪਹਿਲਾ ਸਾਲ ਹੋਣ ਕਰ ਕੇ ਕੁਝ ਕਿਸਾਨਾਂ ਵਿੱਚ ਸਿੱਧੀ ਬਿਜਾਈ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਖਦਸ਼ੇ/ਡਰ ਪਾਏ ਜਾ ਰਹੇ ਹਨ। ਇਸੇ ਸੰਦਰਭ ਵਿੱਚ ਹੇਠਾਂ, ਕਿਸਾਨਾਂ ਦੇ ਸਿੱਧੀ ਬਿਜਾਈ ਸਬੰਧੀ ਖ਼ਦਸ਼ੇ ਅਤੇ ਉਨ੍ਹਾਂ ਦੀ ਅਸਲੀਅਤ/ਹੱਲ ਬਾਰੇ ਦੱਸਿਆ ਗਿਆ ਹੈ:

ਫ਼ਸਲ ਵਿਰਲੀ ਰਹਿ ਗਈ ਹੈ: ਸਿੱਧੀ ਬਿਜਾਈ ਵਾਲਾ ਖੇਤ ਸ਼ੁਰੂ ਵਿੱਚ ਵਿਰਲਾ-ਵਿਰਲਾ (ਛਿੱਦਾ) ਲੱਗਦਾ ਹੈ। ਤਰ ਵੱਤਰ ਵਿੱਚ ਬੀਜੀ ਫ਼ਸਲ ਨੂੰ ਪਹਿਲਾ ਪਾਣੀ ਤਕਰੀਬਨ 21 ਦਨਿ ਬਾਅਦ ਲਾਇਆ ਜਾਂਦਾ ਹੈ। ਇਸ ਸਮੇਂ ਦੌਰਾਨ ਬੂਟਾ ਆਪਣੀ ਜ਼ਿਆਦਾ ਤਾਕਤ ਜੜ੍ਹਾਂ ਡੂੰਘੀਆਂ ਕਰਨ ’ਤੇ ਲਾਉਂਦਾ ਹੈ ਅਤੇ ਉੱਪਰ ਨੂੰ ਘੱਟ ਵਧਦਾ ਹੈ। ਉੱਪਰ ਨੂੰ ਘੱਟ ਵਾਧਾ ਹੋਣ ਕਰ ਕੇ ਖੇਤ ਖਾਲੀ-ਖਾਲੀ ਲਗਦਾ ਹੈ ਜਿਸ ਤੋਂ ਡਰਨ ਦੀ ਲੋੜ ਨਹੀਂ ਹੁੰਦੀ ਕਿਉਂਕਿ ਪਹਿਲਾ ਪਾਣੀ ਲਾਉਣ ਤੋਂ ਬਾਅਦ ਬੂਟੇ ਦਾ ਉੱਪਰਲਾ ਵਾਧਾ ਬਹੁਤ ਤੇਜ਼ ਹੁੰਦਾ ਹੈ ਅਤੇ ਅਗਲੇ 15-20 ਦਨਿਾਂ ਵਿੱਚ ਖੇਤ ਭਰਿਆ-ਭਰਿਆ ਦਿਸਣ ਲੱਗ ਪੈਂਦਾ ਹੈ।

Advertisement

ਫ਼ਸਲ ਬੂਝਾ ਨਹੀਂ ਮਾਰ ਰਹੀ: ਇੱਥੇ ਇਹ ਦੱਸਣਾ ਬਣਦਾ ਹੈ ਕਿ ਪਹਿਲਾ ਮਹੀਨਾ ਤਾਂ ਸਿੱਧੀ ਬਿਜਾਈ ਵਾਲਾ ਖੇਤ ਪਨੀਰੀ ਵਾਂਗ ਹੀ ਹੁੰਦਾ ਹੈ ਜਿਸ ਤਰ੍ਹਾਂ ਝੋਨੇ ਦੀ ਇੱਕ ਮਹੀਨੇ ਦੀ ਪਨੀਰੀ ਦੇ ਇੱਕ-ਇੱਕ ਡਾਲ ਹੀ ਹੁੰਦੇ ਹਨ। ਬਿਜਾਈ ਤੋਂ 4 ਹਫ਼ਤੇ ਬਾਅਦ ਜਦੋਂ ਖਾਦ (ਯੂਰੀਆ, ਜਿੰਕ) ਪਾਈ ਜਾਂਦੀ ਹੈ ਤਾਂ ਬੂਟਾ ਵਧਣ ਲਗਦਾ ਹੈ, ਅਗਲੇ 15-20 ਦਨਿਾਂ ਵਿੱਚ ਖੇਤ ਭਰਨ ਲੱਗ ਪੈਂਦਾ ਹੈ ਅਤੇ 60-65 ਦਨਿਾਂ ਵਿੱਚ ਖੇਤ ਨੂੰ ਪੂਰਾ ਢਕ ਲੈਂਦਾ ਹੈ। ਕੱਦੂ ਕਰ ਕੇ ਲਵਾਏ ਝੋਨੇ ਵਾਲਾ ਖੇਤ ਵੀ ਪਨੀਰੀ ਬੀਜਣ ਤੋਂ ਲੈ ਕੇ ਲਗਭਗ 70-75 ਦਨਿਾਂ ਵਿੱਚ ਭਰਦਾ ਹੈ। ਇਸ ਕਰ ਕੇ ਘਬਰਾਉਣ ਦੀ ਕੋਈ ਲੋੜ ਨਹੀਂ।

ਫ਼ਸਲ ਪੀਲੀ-ਪੀਲੀ ਲਗਦੀ ਹੈ: ਸਿੱਧੀ ਬਿਜਾਈ ਵਾਲੀ ਫ਼ਸਲ ਕੱਦੂ ਕੀਤੇ ਖੇਤ ਨਾਲੋਂ ਹਲਕੀ ਪਲੱਤਣ ਵਿੱਚ ਰਹਿੰਦੀ ਹੈ ਇਸ ਵਿੱਚ ਕੋਈ ਡਰਨ ਦੀ ਲੋੜ ਨਹੀਂ ਕਿਉਂਕਿ ਇਸ ਨਾਲ ਕੀੜੇ ਅਤੇ ਬਿਮਾਰੀ ਘੱਟ ਪੈਂਦੀ ਹੈ ਫ਼ਸਲ ਨੂੰ ਸਿਫ਼ਾਰਸ਼ ਅਨੁਸਾਰ ਖਾਦ ਪਾਉਣੀ ਬਹੁਤ ਜ਼ਰੂਰੀ ਹੈ ਪਰਮਲ ਝੋਨੇ ਨੂੰ ਤਿੰਨ ਗੱਟੇ ਯੂਰੀਆ (135 ਕਿਲੋ) ਬਿਜਾਈ ਤੋਂ 4, 6 ਤੇ 9 ਹਫ਼ਤੇ ਤੇ ਬਰਾਬਰ ਕਿਸ਼ਤਾਂ ਵਿੱਚ ਤੇ ਬਾਸਮਤੀ ਝੋਨੇ ਨੂੰ 55 ਕਿਲੋ ਯੂਰੀਆ 3, 6 ਤੇ 9 ਹਫ਼ਤੇ ਦੇ ਤਿੰਨ ਬਰਾਬਰ ਕਿਸ਼ਤਾਂ ਵਿੱਚ ਪਾਓ ਇਸ ਦੇ ਨਾਲ ਹੀ ਜ਼ਿੰਕ ਸਲਫ਼ੇਟ 10 ਕਿਲੋ (21%) ਜਾਂ 6.5 ਕਿਲੋ 33% ਪ੍ਰਤੀ ਏਕੜ ਦੇ ਹਿਸਾਬ ਨਾਲ ਯੂਰੀਆ ਦੀ ਪਹਿਲੀ ਕਿਸ਼ਤ ਸਮੇਂ ਪਾ ਦਿਓ ਖਾਦ ਹਮੇਸ਼ਾਂ ਪਾਣੀ ਲਾਉਣ ਤੋਂ ਬਾਅਦ ਵੱਤਰ ਖੇਤ ਵਿੱਚ ਪਾਓ ਕਈ ਕਿਸਾਨ ਯੂਰੀਆ ਖਾਦ ਅਗੇਤੀ ਅਤੇ ਟੋਟਿਆਂ ਵਿੱਚ ਪਾ ਦਿੰਦੇ ਹਨ ਜਿਸ ਦਾ ਪੂਰਾ ਫ਼ਾਇਦਾ ਨਹੀਂ ਹੁੰਦਾ ਸੋ ਯੂਰੀਆ ਦੀ ਪਹਿਲੀ ਕਿਸ਼ਤ ਤਕਰੀਬਨ 28 ਦਨਿਾਂ ’ਤੇ ਪਾਓ ਦੇਖਣ ਵਿੱਚ ਆਇਆ ਹੈ ਕਿ ਕਈ ਕਿਸਾਨ ਸਿੱਧੀ ਬਿਜਾਈ ਵਾਲੀ ਫ਼ਸਲ ਨੂੰ ਡਾਇਆ, ਸੁਪਰ, ਪੋਟਾਸ਼ ਅਤੇ ਸਲਫ਼ਰ ਆਦਿ ਖਾਦਾਂ ਪਾ ਰਹੇ ਹਨ, ਜਨਿ੍ਹਾਂ ਦਾ ਫ਼ਸਲ ਨੂੰ ਜ਼ਿਆਦਾ ਫ਼ਾਇਦਾ ਨਹੀਂ ਹੁੰਦਾ ਉਲਟਾ ਖ਼ਰਚ ਵਧ ਜਾਂਦਾ ਹੈ ਇਸ ਲਈ ਆਪਣੇ ਖੇਤ ਦੀ ਮਿੱਟੀ ਟੈਸਟ ਕਰਵਾ ਲਓ ਅਤੇ ਜਿਸ ਤੱਤ ਦੀ ਘਾਟ ਹੋਵੇ ਸਿਰਫ਼ ਉਹ ਹੀ ਪਾਉ ਜੇ ਨਵੇਂ ਨਿੱਕਲ ਰਹੇ ਪੱਤੇ ਪੀਲੇ ਹਨ ਤਾਂ ਇੱਕ ਕਿਲੋ ਫੈਰਸ ਸਲਫੇਟ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਏਕੜ ਦੇ ਹਿਸਾਬ ਨਾਲ ਹਫ਼ਤੇ ਦੀ ਵਿੱਥ ’ਤੇ ਛਿੜਕਾਅ ਕਰ ਦਿਉ ਜਦੋਂ ਫ਼ਸਲ ਪੀਲੀ ਲੱਗੇ ਤਾਂ ਜੜ੍ਹਾਂ ਪੁੱਟ ਕੇ ਜ਼ਰੂਰ ਦੇਖੋ; ਜੇਕਰ ਜੜ੍ਹਾਂ ਵਿੱਚ ਗੰਢਾਂ ਹੋਣ ਤਾਂ ਨਿਮਾਟੋਡ ਦੀ ਸਮੱਸਿਆ ਹੋ ਸਕਦੀ ਹੈ, ਇਸ ਲਈ ਮਾਹਿਰ ਦੀ ਰਾਇ ਲੈ ਕੇ, ਯੋਗ ਉਪਰਾਲੇ ਕਰੋ।

ਖੇਤ ਵਿੱਚ ਪਾਣੀ ਖੜ੍ਹਾ ਕਰੀਏ: ਸਿੱਧੀ ਬਿਜਾਈ ਵਾਲੇ ਖੇਤ ਵਿੱਚ ਪਾਣੀ ਖੜ੍ਹਾ ਕਰਨ ਦੀ ਜ਼ਰੂਰਤ ਨਹੀਂ ਅਤੇ ਨਾ ਹੀ ਪਾਣੀ ਖੜ੍ਹਾ ਹੋ ਸਕਦਾ ਹੈ ਪਹਿਲੇ ਪਾਣੀ ਤੋਂ ਬਾਅਦ, 7 ਤੋਂ 10 ਦਨਿ ਦੇ ਵਕਫ਼ੇ ’ਤੇ, ਹਲਕੇ ਪਾਣੀ, ਜ਼ਮੀਨ ਦੀ ਕਿਸਮ ਤੇ ਮੌਸਮ ਦੇ ਅਨੁਸਾਰ ਲਾਉਂਦੇ ਰਹੋ ਬੱਸ ਇਹ ਧਿਆਨ ਰਹੇ ਕਿ ਖੇਤ ਦੀ ਵੱਤਰ ਬਰਕਰਾਰ ਰੱਖਣੀ ਹੈ, ਨਾ ਹੀ ਪਾਣੀ ਖੜ੍ਹਾ ਕਰਨਾ ਹੈ ਅਤੇ ਨਾ ਹੀ ਸੋਕਾ ਲੁਆਉਣਾ ਹੈ ਪਾਣੀ ਜ਼ਿਆਦਾ ਦੇਣ ਨਾਲ ਖ਼ੁਰਾਕੀ ਤੱਤ ਜਿਵੇਂ ਕਿ ਨਾਈਟ੍ਰੋਜਨ ਜ਼ਮੀਨ ਦੇ ਥੱਲੇ ਰਿਸਕ ਜਾਂਦੇ ਹਨ ਅਤੇ ਬੂਟੇ ਨੂੰ ਨਹੀਂ ਮਿਲਦੇ ਜਿਸ ਕਰ ਕੇ ਪੂਰੀ ਖਾਦ ਪਾਉਣ ਦੇ ਬਾਵਜੂਦ ਫ਼ਸਲ ਪੀਲੀ ਪੈ ਸਕਦੀ ਹੈ ਜ਼ਿਆਦਾ ਪਾਣੀ ਦੇਣ ਨਾਲ ਨਦੀਨ ਦੀ ਸਮੱਸਿਆ ਵੀ ਵਧ ਸਕਦੀ ਹੈ।

ਖੇਤ ਵਿੱਚ ਨਦੀਨ ਹੋ ਗਏੇ ਹਨ: ਬਿਜਾਈ ਸਮੇਂ ਪੈਂਡੀਮੈਥਾਲਨਿ ਸਪਰੇਅ ਕਰਨ ਨਾਲ ਫ਼ਸਲ ਸ਼ੁਰੂ ਵਿੱਚ ਨਦੀਨ ਰਹਿਤ ਰਹਿੰਦੀ ਹੈ। ਖੜ੍ਹੀ ਫ਼ਸਲ ਵਿੱਚ ਜੇ ਨਦੀਨਾਂ ਦੀ ਸਮੱਸਿਆ ਆਉਂਦੀ ਹੈ ਤਾਂ ਹਰ ਤਰ੍ਹਾਂ ਦੇ ਨਦੀਨਾਂ ਦੀ ਰੋਕਥਾਮ ਲਈ ਨਦੀਨਨਾਸ਼ਕ ਹਨ ਪਰ ਇਹ ਧਿਆਨ ਰਹੇ ਕਿ ਨਦੀਨਾਂ ਦੇ 2-4 ਪੱਤਿਆਂ ਦੀ ਅਵਸਥਾ ਨੂੰ ਵੱਡੇ ਨਾ ਹੋਣ ਦਿਉ ਕਿਉਂਕਿ ਵੱਡੇ ਬੂਟਿਆਂ ’ਤੇ ਨਦੀਨਨਾਸ਼ਕ ਦਾ ਅਸਰ ਘੱਟ ਜਾਂਦਾ ਹੈ। ਜੇ ਖੇਤ ਵਿੱਚ ਕੱਦੂ ਵਾਲੇ ਝੋਨੇ ਦੇ ਨਦੀਨ ਜਿਵੇਂ ਕਿ ਸਵਾਂਕ, ਸਵਾਂਕੀ, ਝੋਨੇ ਦੇ ਮੋਥੇ ਆਦਿ ਹੋਣ ਤਾਂ ਨੋਮਨਿੀਗੋਲਡ 10 ਤਾਕਤ (ਬਿਸਪਾਇਰੀਬੈਕ ਸੋਡੀਅਮ) 100 ਮਿਲੀਲਿਟਰ, ਜੇ ਮਧਾਨਾ, ਮਕੜਾ, ਚੀਨੀ ਘਾਹ ਆਦਿ ਹੋਵੇ ਤਾਂ ਰਾਈਸਸਟਾਰ 6.7 ਤਾਕਤ (ਫਨਿੋਕਸਾਪਰਾਪ) 400 ਮਿਲੀਲਟਿਰ ਤੇ ਜੇ ਗੰਢੀ ਵਾਲਾ ਮੋਥਾ, ਇੱਟਸਿਟ ਆਦਿ ਹੋਣ ਤਾਂ ਐਲਮਿਕਸ 20 ਤਾਕਤ (ਕਲੋਰੀਮਿਊਰਾਨ ਇਥਾਇਲ ਮੈਟਸਲਫੂਰਾਨ ਮਿਥਾਇਲ) 8 ਗ੍ਰਾਮ ਪ੍ਰਤੀ ਏਕੜ 150 ਲਿਟਰ ਪਾਣੀ ਵਿੱਚ ਘੋਲ ਕੇ, ਸਵੇਰ ਦੇ ਸਮੇਂ ਸਪਰੇਅ ਕਰੋ ਜੇ ਖੇਤ ਵਿੱਚ 2 ਸਪਰੇਅ ਦੀ ਲੋੜ ਪਵੇ ਤਾਂ 4-5 ਦਨਿਾਂ ਦੇ ਵਕਫ਼ੇ ’ਤੇ ਸਪਰੇੇਅ ਕਰੋ ਕਦੇ ਵੀ ਨਦੀਨਨਾਸ਼ਕ ਰਲਾ ਕੇ ਨਾ ਵਰਤੋ।

ਕਿਤੇ ਝਾੜ ਨਾ ਘਟ ਜਾਵੇ: ਸਿੱਧੀ ਬਿਜਾਈ ਵਾਲੇ ਝੋਨੇ ਦਾ ਝਾੜ ਕੱਦੂ ਕੀਤੇ ਝੋਨੇ ਦੇ ਲਗਭਗ ਬਰਾਬਰ ਹੀ ਆਉਂਦਾ ਹੈ ਤੇ ਮੁਨਾਫ਼ਾ ਕਦੇ ਵੀ ਕੱਦੂ ਕੀਤੇ ਝੋਨੇ ਨਾਲੋਂ ਨਹੀਂ ਘਟਦਾ ਸੋ ਕਿਸਾਨਾਂ ਨੂੰ ਨਿਸ਼ਚਿੰਤ ਹੋ ਜਾਣਾ ਚਾਹੀਦਾ ਹੈ ਕਿਉਂਕਿ ਮੁਨਾਫ਼ਾ ਪੂਰਾ ਆਉਣ ਦੇ ਨਾਲ-ਨਾਲ ਪਾਣੀ ਦੀ ਬਹੁਤ ਬੱਚਤ ਹੁੰਦੀ ਹੈ ਅਤੇ ਲੇਬਰ ਦੀ ਸਮੱਸਿਆ ਦਾ ਹੱਲ ਹੁੰਦਾ ਹੈ। ਸਿੱਧੇ ਬੀਜੇ ਝੋਨੇ ਵਾਲੇ ਖੇਤ ਵਿੱਚੋਂ ਅਗਲੀ ਕਣਕ ਦੀ ਫ਼ਸਲ ਦਾ ਝਾੜ, ਕੱਦੂ ਕੀਤੇ ਖੇਤ ਨਾਲੋਂ, 1.0 ਤੋਂ 1.25 ਕੁਇੰਟਲ ਪ੍ਰਤੀ ਏਕੜ ਜ਼ਿਆਦਾ ਆਉਂਦਾ ਹੈ। ਸੋ ਝੋਨੇ ਦੀ ਸਿੱਧੀ ਬਿਜਾਈ ਵਿੱਚ ਕੋਈ ਸਮੱਸਿਆ ਆਉਂਦੀ ਹੈ ਤਾਂ ਹਰ ਸਮੱਸਿਆ ਦਾ ਹੱਲ ਹੈ ਅਤੇ ਮਨ ਵਿੱਚ ਕੋਈ ਡਰ ਪੈਦਾ ਕਰਨ ਦੀ ਲੋੜ ਨਹੀਂ ਕਿਸੇ ਤਰ੍ਹਾਂ ਦੀ ਸਮੱਸਿਆ ਆਵੇ ਤਾਂ ਮਾਹਿਰਾਂ ਨਾਲ ਰਾਬਤਾ ਕਰ ਕੇ ਉਸ ਦਾ ਸਹੀ ਹੱਲ ਕਰੋ।

*ਮੁੱਖ ਫ਼ਸਲ ਵਿਗਿਆਨੀ, **ਫਸਲ ਵਿਗਿਆਨੀ, ਪੀਏਯੂ
ਸੰਪਰਕ: 98728-11350

Advertisement
Tags :
ਸਬੰਧੀਸਿੱਧੀਕਿਸਾਨਾਂਖ਼ਦਸ਼ੇਝੋਨੇਬਿਜਾਈ