‘ਰੇਡ 2’ ਵੱਲੋਂ ਦੋ ਦਿਨਾਂ ’ਚ 30 ਕਰੋੜ ਤੋਂ ਵੱਧ ਦੀ ਕਮਾਈ
ਨਵੀਂ ਦਿੱਲੀ:
ਅਦਾਕਾਰ ਅਜੈ ਦੇਵਗਨ ਦੀ ਫਿਲਮ ‘ਰੇਡ 2’ ਨੇ ਦੋ ਦਿਨਾਂ ਵਿੱਚ ਬਾਕਸ ਆਫਿਸ ’ਤੇ ਕੁੱਲ 32.76 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਰਾਜ ਕੁਮਾਰ ਗੁਪਤਾ ਦੀ ਨਿਰਦੇਸ਼ਨ ਹੇਠ ਬਣੀ ਇਹ ਫ਼ਿਲਮ ਵੀਰਵਾਰ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੀ। ਇਹ ਸਾਲ 2018 ਵਿੱਚ ਆਈ ਫਿਲਮ ‘ਰੇਡ’ ਦਾ ਅਗਲਾ ਭਾਗ ਹੈ ਜਿਸ ਵਿੱਚ ਅਜੈ ਦੇਵਗਨ ਨੇ ਆਈਆਰਐੱਸ ਅਫਸਰ ਆਮੇ ਪਟਨਾਇਕ ਦੀ ਭੂਮਿਕਾ ਨਿਭਾਈ ਹੈ। ‘ਰੇਡ 2’ ਦੀ ਪ੍ਰੋਡਕਸ਼ਨ ਬੈਨਰ ਕੰਪਨੀ ਟੀ-ਸੀਰੀਜ਼ ਨੇ ਇਸ ਫ਼ਿਲਮ ਦੀ ਬਾਕਸ ਆਫਿਸ ’ਤੇ ਕੀਤੀ ਕਮਾਈ ਦਾ ਅੰਕੜਾ ਸੋਸ਼ਲ ਮੀਡੀਆ ਪਲੇਟਫਾਰਮ ‘ਐੱਕਸ’ ’ਤੇ ਸਾਂਝਾ ਕੀਤਾ ਹੈ। ਨਾਲ ਹੀ ਫਿਲਮ ਦਾ ਪੂਰੇ ਦਿਨ ਦਾ ਵੇਰਵਾ ਵੀ ਦਿੱਤਾ ਹੈ। ‘ਰੇਡ 2’ ਨੇ ਪਹਿਲੇ ਦਿਨ ਘਰੇਲੂ ਬਾਕਸ ਆਫਿਸ ’ਤੇ 19.71 ਕਰੋੜ ਰੁਪਏ ਕਮਾਏ ਸਨ, ਜਦੋਂ ਕਿ ਦੂਜੇ ਦਿਨ 13.05 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਪੋਸਟ ਦੇ ਹੇਠਾਂ ਲਿਖਿਆ ਹੈ, ‘‘ਇਸ ਰੇਡ ਕੀ ਗੂੰਜ ਬੜੀ ਦੂਰ ਤਕ ਜਾਏਗੀ! ਆਪਣੀਆਂ ਟਿਕਟਾਂ ਬੁੱਕ ਕਰੋ। ‘ਰੇਡ 2’ ਹੁਣ ਸਿਨੇਮਾ ਘਰਾਂ ਵਿੱਚ।’’ ਇਸ ਫਿਲਮ ਵਿੱਚ ਰਿਤੇਸ਼ ਦੇਸ਼ਮੁੱਖ ਅਤੇ ਵਾਣੀ ਕਪੂਰ ਨੇ ਵੀ ਕੰਮ ਕੀਤਾ ਹੈ। -ਪੀਟੀਆਈ