‘ਮੈੱਟ ਗਾਲਾ’ ਸਮਾਰੋਹ ਵਿੱਚ ਪਹਿਲੀ ਵਾਰ ਸ਼ਾਮਲ ਹੋਵੇਗਾ ਦਿਲਜੀਤ ਦੋਸਾਂਝ
ਨਵੀਂ ਦਿੱਲੀ: ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਫੈਸ਼ਨ ਸਮਾਰੋਹ ‘ਮੈੱਟ ਗਾਲਾ 2025’ ਵਿੱਚ ਪਹਿਲੀ ਵਾਰ ਸ਼ਾਮਲ ਹੋਣ ਜਾ ਰਿਹਾ ਹੈ। ਦੋਸਾਂਝ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਉੱਤੇ ‘ਮੈੱਟ ਗਾਲਾ’ ਗੀਤ ਸਾਂਝਾ ਕਰਦਿਆਂ ਕੈਪਸ਼ਨ ਵਿੱਚ ਲਿਖਿਆ, ‘‘ਇਹ ਪਹਿਲੀ ਵਾਰ ਹੈ।’’‘ਮੈੱਟ ਗਾਲਾ’ ਸਮਾਰੋਹ 5 ਮਈ ਨੂੰ ਨਿਊਯਾਰਕ ਦੇ ਮੈਟਰੋਪੌਲੀਟਨ ਮਿਊਜ਼ੀਅਮ ਆਫ਼ ਆਰਟ ਵਿੱਚ ਕਰਵਾਇਆ ਜਾਵੇਗਾ। ਇਸ ਸਾਲ ਇਸ ਸਮਾਰੋਹ ਦਾ ਥੀਮ ‘ਸੁਪਰਫਾਈਨ: ਟੇਲਰਿੰਗ ਬਲੈਕ ਸਟਾਈਲ’ ਹੈ। ਦਿਲਜੀਤ ਤੋਂ ਇਲਾਵਾ ਬੌਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਵੀ ਪਹਿਲੀ ਵਾਰ ‘ਮੈੱਟ ਗਾਲਾ’ ਵਿੱਚ ਨਜ਼ਰ ਆਵੇਗੀ। -ਪੀਟੀਆਈ/ਏਐੱਨਆਈ
‘ਮੈੱਟ ਗਾਲਾ’ ’ਚ ਹਿੱਸਾ ਲੈਣ ਲਈ ਨਿਊਯਾਰਕ ਪੁੱਜਾ ਸ਼ਾਹਰੁਖ ਖ਼ਾਨ
ਨਿਊਯਾਰਕ: ਬੌਲੀਵੁੱਡ ਸੁਪਰਸਟਾਰ ਸ਼ਾਹਰੁਖ਼ ਖਾਨ ਇੱਥੇ ਹੋਣ ਵਾਲੇ ‘ਮੈੱਟ ਗਾਲਾ 2025’ ਸਮਾਰੋਹ ਵਿੱਚ ਪਹਿਲੀ ਵਾਰ ਹਿੱਸਾ ਲੈਣ ਲਈ ਨਿਊਯਾਰਕ ਪਹੁੰਚ ਗਿਆ ਹੈ। ਉਸ ਦੀਆਂ ਨਿਊਯਾਰਕ ਪਹੁੰਚਣ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਪ੍ਰਸ਼ੰਸਕਾਂ ਅਤੇ ਦਰਸ਼ਕਾਂ ਨੇ ਉਸ ਦੀ ਇੱਕ ਝਲਕ ਦੇਖੀ। ਉਹ ਇੱਥੇ ਹਵਾਈ ਅੱਡੇ ’ਤੇ ਆਪਣੀ ਮੈਨੇਜਰ ਪੂਜਾ ਡਡਲਾਨੀ ਨਾਲ ਨਜ਼ਰ ਆਇਆ। -ਏਐੱਨਆਈ