ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੁਲੀਸ ਖ਼ਿਲਾਫ਼ ਕੈਮਿਸਟਾਂ ਨੇ ਬੰਦ ਰੱਖੀਆਂ ਦੁਕਾਨਾਂ

06:50 AM Jan 18, 2025 IST
featuredImage featuredImage
ਬਠਿੰਡਾ ’ਚ ਪੁਲੀਸ ਵਿਰੁੱਧ ਸੜਕ ’ਤੇ ਧਰਨਾ ਦਿੰਦੇ ਹੋਏ ਕੈਮਿਸਟ। -ਫੋਟੋ: ਪਵਨ ਸ਼ਰਮਾ

ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 17 ਜਨਵਰੀ
ਸ਼ਹਿਰ ਦੇ ਥੋਕ ਦਵਾਈ ਵ੍ਰਿਕੇਤਾ ਦੇ ਇੱਕ ਕਰਮਚਾਰੀ ਖ਼ਿਲਾਫ਼ ਬੀਤੇ ਦਿਨੀਂ ਰਾਮਾਂ ਮੰਡੀ ਦੀ ਪੁਲੀਸ ਵੱਲੋਂ ਦਰਜ ਐੱਨਡੀਪੀਐੱਸ ਐਕਟ ਤਹਿਤ ਪਰਚੇ ਨੇ ਕੈਮਿਸਟਾਂ ਨੂੰ ਅੱਜ ਸੜਕਾਂ ’ਤੇ ਲੈ ਆਂਦਾ। ਸ਼ਹਿਰ ਦੇ ਕੈਮਿਸਟਾਂ ਨੇ ਅੱਜ ਆਪਣੇ ਕਾਰੋਬਾਰ ਠੱਪ ਕਰ ਕੇ, ਇੱਥੇ ਆਪਣੀਆਂ ਦੁਕਾਨਾਂ ਨੇੜੇ ਸੜਕ ’ਤੇ ਧਰਨਾ ਲਾ ਕੇ ਰੇਲਵੇ ਰੋਡ ਠੱਪ ਕਰ ਦਿੱਤੀ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਕੈਮਿਸਟਾਂ ਨੇ ਕਿਹਾ ਕਿ ਬੀਤੇ ਦਿਨ ਇੱਕ ਹੋਲਸੇਲਰ ਕੈਮਿਸਟ ਦਾ ਮੁਲਾਜ਼ਮ ਬਠਿੰਡਾ ਜ਼ਿਲ੍ਹੇ ਦੀ ਰਾਮਾਂ ਮੰਡੀ ਵਿਖੇ ਪ੍ਰਚੂਨ ਦਵਾਈ ਵਿਕ੍ਰੇਤਾ ਦੁਕਾਨਦਾਰਾਂ ਦਾ ਮਾਲ ਦੇਣ ਗਿਆ ਸੀ। ਬਠਿੰਡੇ ਦੀ ਵਾਪਸੀ ਲਈ ਜਦੋਂ ਉਹ ਰਾਮਾਂ ਮੰਡੀ ਰੇਲਵੇ ਸਟੇਸ਼ਨ ’ਤੇ ਖੜ੍ਹਾ ਸੀ, ਤਾਂ ਉਥੋਂ ਦੀ ਪੁਲੀਸ ਨੇ ਉਸ ਨੂੰ ਹਿਰਾਸਤ ’ਚ ਲੈ ਕੇ ਪਰਚਾ ਦਰਜ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮੁਲਾਜ਼ਮ ਲੜਕੇ ਕੋਲ ਦੋ ਪੱਤੇ (30 ਗੋਲ਼ੀਆਂ) ਕਨੋਜਾਪਾਮ ਦੇ ਸਨ। ਇਹ ਦਵਾਈ ਰਾਮਾਂ ਦੇ ਇਕ ਕੈਮਿਸਟ ਨੇ ਦਵਾਈ ਦੀ ਮਿਆਦ (ਦਸੰਬਰ 2024) ਪੁੱਗਣ ਕਰ ਕੇ ਵਾਪਸ ਕੀਤੀ ਸੀ। ਉਨ੍ਹਾਂ ਦੱਸਿਆ ਕਿ ਉਸ ਦੁਕਾਨਦਾਰ ਨੇ ਕੁੱਲ ਤਿੰਨ ਪੱਤੇ ਖਰੀਦੇ ਸਨ, ਜਿਸ ਵਿੱਚੋਂ ਉਸ ਨੇ ਜੋ ਇੱਕ ਪੱਤਾ ਵੇਚਿਆ, ਬਕਾਇਦਾ ਉਸ ਦੇ ਬਿੱਲ/ਰਸੀਦ ਆਦਿ ਪੁਲੀਸ ਨੂੰ ਵਿਖਾਏ ਗਏ, ਪਰ ਇਸ ਦੇ ਬਾਵਜੂਦ ਪੁਲੀਸ ਨੇ ਪਰਚਾ ਦਰਜ ਕਰ ਦਿੱਤਾ। ਵਿਖਾਵਾਕਾਰੀ ਕੈਮਿਸਟਾਂ ਵੱਲੋਂ ਮੰਗ ਕੀਤੀ ਗਈ ਕਿ ਦਰਜ ਕੀਤਾ ਗਿਆ ਪਰਚਾ ਫੌਰੀ ਰੱਦ ਕਰਕੇ ਗ੍ਰਿਫ਼ਤਾਰ ਕੀਤੇ ਲੜਕੇ ਨੂੰ ਰਿਹਾਅ ਕੀਤਾ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸਿਹਤ ਵਿਭਾਗ ਜਦੋਂ ਵੀ ਮਰਜ਼ੀ ਕੈਮਿਸਟਾਂ ਦੇ ਵਪਾਰਕ ਕੇਂਦਰਾਂ ਦੀ ਚੈਕਿੰਗ ਕਰਨ ਪਰ ਪੁਲੀਸ ਉਨ੍ਹਾਂ ਨੂੰ ਖੱਜਲ ਕਰਦੀ ਹੈ, ਇਸ ਲਈ ਪੜਤਾਲੀਆ ਕਾਰਵਾਈਆਂ ਤੋਂ ਦੂਰ ਹੀ ਰੱਖਿਆ ਜਾਵੇ।

Advertisement

Advertisement