ਪਦਮ ਪੁਰਸਕਾਰਾਂ ਲਈ ਨਾਮਜ਼ਦਗੀਆਂ ਤੇ ਸਿਫਾਰਸ਼ਾਂ ਦਾ ਅਮਲ ਸ਼ੁਰੂ
09:28 PM Mar 15, 2025 IST
ਨਵੀਂ ਦਿੱਲੀ, 15 ਮਾਰਚ
ਪਦਮ ਪੁਰਸਕਾਰ 2026 ਲਈ ਨਾਮਜ਼ਦਗੀਆਂ ਅਤੇ ਸਿਫਾਰਸ਼ਾਂ ਦਾ ਅਮਲ ਅੱਜ ਤੋਂ ਸ਼ੁਰੂ ਹੋ ਗਿਆ ਹੈ। ਅਗਲੇ ਸਾਲ ਗਣਤੰਤਰ ਦਿਵਸ 2026 ਦੀ ਪੂਰਬਲੀ ਸੰਧਿਆ ’ਤੇ ਐਲਾਨੇ ਜਾਣ ਵਾਲੇ ਪਦਮ ਪੁਰਸਕਾਰਾਂ ਲਈ ਨਾਮਜ਼ਦਗੀਆਂ ਅਤੇ ਸਿਫ਼ਾਰਸ਼ਾਂ ਦੀ ਆਖ਼ਰੀ ਮਿਤੀ 31 ਜੁਲਾਈ 2025 ਹੈ। ਇਨ੍ਹਾਂ ਲਈ ਨਾਮਜ਼ਦਗੀਆਂ ਅਤੇ ਸਿਫਾਰਸ਼ਾਂ ਸਿਰਫ਼ ਕੌਮੀ ਪੁਰਸਕਾਰ ਪੋਰਟਲ ’ਤੇ ਆਨਲਾਈਨ ਹੀ ਪ੍ਰਾਪਤ ਕੀਤੀਆਂ ਜਾਣਗੀਆਂ। ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮਸ੍ਰੀ ਵਰਗੇ ਪਦਮ ਪੁਰਸਕਾਰ ਦੇਸ਼ ਦੇ ਸਰਵਉੱਚ ਨਾਗਰਿਕ ਪੁਰਸਕਾਰਾਂ ’ਚੋਂ ਇੱਕ ਹਨ ਪੁਰਸਕਾਰ ਕਲਾ, ਸਾਹਿਤ ਤੇ ਸਿੱਖਿਆ, ਖੇਡਾਂ, ਦਵਾਈ, ਸਮਾਜਿਕ ਕਾਰਜ, ਵਿਗਿਆਨ ਤੇ ਇੰਜਨੀਅਰਿੰਗ, ਜਨਤਕ ਮਾਮਲਿਆਂ ਅਤੇ ਸਿਵਲ ਸੇਵਾ ਵਰਗੇ ਖੇਤਰਾਂ ਤੇ ਵਿਸ਼ਿਆਂ ਵਿੱਚ ਵਿਲੱਖਣ ਅਤੇ ਬੇਮਿਸਾਲ ਪ੍ਰਾਪਤੀਆਂ ਤੇ ਸੇਵਾ ਲਈ ਦਿੱਤੇ ਜਾਂਦੇ ਹਨ। -ਪੀਟੀਆਈ
Advertisement
Advertisement