ਵੈਲਫੇਅਰ ਸੁਸਾਇਟੀ ਵੱਲੋਂ ਹੋਮਿਓਪੈਥਿਕ ਕੈਂਪ
05:08 AM Mar 18, 2025 IST
ਲੁਧਿਆਣਾ: ਮਾਨਵ ਏਕਤਾ ਨੌਜਵਾਨ ਵੈਲਫੇਅਰ ਸੁਸਾਇਟੀ ਵੱਲੋਂ ਸਾਬਕਾ ਕੌਸਲਰ ਸਰਬਜੀਤ ਸਿੰਘ ਕਾਕਾ ਦੀ ਅਗਵਾਈ ਹੇਠ ਸ਼ਹੀਦ-ਏ-ਆਜਮ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਮੁਫ਼ਤ ਹੋਮਿਓਪੈਥਿਕ ਚੈਕਅੱਪ ਕੈਂਪ ਗਰਲਜ਼ ਪਬਲਿਕ ਸਕੂਲ, ਮੁਰਾਦਪੁਰਾ, ਗਿੱਲ ਰੋਡ ਵਿੱਖੇ ਲਗਾਇਆ ਗਿਆ, ਜਿਸ ਵਿੱਚ ਜਮਾਦਰੂ ਬੋਲੇ, ਗੂੰਗੇ, ਕਿਸੇ ਅੰਗ ਦਾ ਵਿਕਾਸ ਨਾ ਹੋਣਾ, ਰੁੱਕ ਜਾਣਾ ਜਾਂ ਬੁੱਧੀ ਤੇ ਘੱਟ ਵਿਕਸਿਤ ਹੋਣ ਵਾਲੇ ਬੱਚਿਆ ਦਾ ਇਲਾਜ ਕੀਤਾ ਗਿਆ। ਇਸ ਮੌਕੇ ਡਾ. ਰਚਨਾ ਅਨੇਜਾ ਨੇ ਕਿਹਾ ਕਿ ਸਾਬਕਾ ਕੌਂਸਲਰ ਸਰਬਜੀਤ ਸਿੰਘ ਕਾਕਾ ਦੇ ਵੱਡੇ ਉਪਰਾਲੇ ਅਤੇ ਸਹਿਯੋਗ ਸਦਕਾ ਇਸ ਸਥਾਨ ’ਤੇ 22ਵਾਂ ਮੁਫ਼ਤ ਹੋਮਿਓਪੈਥਿਕ ਚੈਕਅੱਪ ਕੈਂਪ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਵਿੱਚ ਸੈਂਕੜੇ ਮਰੀਜ਼ ਸਫ਼ਲਤਾ ਨਾਲ ਇਲਾਜ ਕਰਵਾ ਚੁੱਕੇ ਹਨ।-ਨਿੱਜੀ ਪੱਤਰ ਪ੍ਰੇਰਕ
Advertisement
Advertisement
Advertisement