ਤਰਕਸ਼ੀਲ ਸੁਸਾਇਟੀ ਦੇ ਅਹੁਦੇਦਾਰਾਂ ਦੀ ਚੋਣ
ਖੇਤਰੀ ਪ੍ਰਤੀਨਿਧ
ਲੁਧਿਆਣਾ, 17 ਮਾਰਚ
ਤਰਕਸ਼ੀਲ ਸੁਸਾਇਟੀ ਪੰਜਾਬ (ਇਕਾਈ ਲੁਧਿਆਣਾ) ਦੇ ਅਹੁਦੇਦਾਰਾਂ ਦੀ ਦੋ ਸਾਲਾ ਚੋਣ ਸਥਾਨਕ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਵਿੱਚ ਕੀਤੀ ਹੋਈ। ਇਸ ਸਮੇਂ ਪਿਛਲੇ ਸਾਲਾਂ ਦੀ ਕਾਰਗੁਜ਼ਾਰੀ ਦਾ ਲੇਖਾ ਜੋਖਾ ਕਰਨ ਉਰੰਤ ਅਗਲੇ ਦੋ ਸਾਲ (2025-27) ਲਈ ਨਵੀਂ ਵਿਭਾਗੀ ਕਾਰਜਕਾਰਨੀ ਦੀ ਚੋਣ ਕੀਤੀ ਗਈ। ਇਸ ਵਿੱਚ ਬਲਵਿੰਦਰ ਸਿੰਘ ਨੂੰ ਜਥੇਬੰਦਕ ਮੁਖੀ, ਧਰਮਪਾਲ ਸਿੰਘ ਨੂੰ ਵਿੱਤ ਮੁਖੀ, ਜਸਵੰਤ ਜ਼ੀਰਖ ਨੂੰ ਮੀਡੀਆ ਮੁਖੀ, ਬਾਪੂ ਬਲਕੌਰ ਸਿੰਘ ਨੂੰ ਸੱਭਿਆਚਾਰਕ ਮੁਖੀ, ਮਾਸਟਰ ਜਰਨੈਲ ਸਿੰਘ ਨੂੰ ਮਾਨਸਿਕ ਸਿਹਤ ਮੁਖੀ ਵਜੋਂ ਸਰਵਸੰਮਤੀ ਨਾਲ ਚੁਣਿਆ ਗਿਆ। ਇਸ ਮੀਟਿੰਗ ਵਿੱਚ ਸੂਬਾ ਇਜਲਾਸ ਲਈ ਜਸਵੰਤ ਜ਼ੀਰਖ ਨੂੰ ਬਤੌਰ ਡੈਲੀਗੇਟ ਵੀ ਚੁਣ ਲਿਆ ਗਿਆ। ਮੀਟਿੰਗ ਵਿੱਚ ਉਪਰੋਕਤ ਚੁਣੇ ਗਏ ਆਗੂਆਂ ਸਮੇਤ ਪ੍ਰਿੰਸੀਪਲ ਅਜਮੇਰ ਦਾਖਾ, ਰਾਕੇਸ਼ ਆਜ਼ਾਦ, ਦਲਜੀਤ ਸਿੰਘ, ਪ੍ਰਗਟ ਸਿੰਘ, ਕਰਨੈਲ ਡਾਬਾ, ਮਾ ਸੁਰਜੀਤ ਸਿੰਘ, ਕਰਤਾਰ ਸਿੰਘ , ਆਰ ਪੀ ਸਿੰਘ ਹਾਜ਼ਰ ਸਨ। ਵਿਗਿਆਨੀ ਬਲਵਿੰਦਰ ਔਲਖ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਤਰਕਸ਼ੀਲ ਵਿਚਾਰਾਂ ਨੂੰ ਦਰਪੇਸ ਚਣੌਤੀਆਂ ਨੂੰ ਟਾਕਰਾ ਦੇਣ ਲਈ ਪ੍ਰਚਾਰ ਮੁਹਿੰਮ ਚਲਾਉਣ ਲਈ ਸੁਝਾਅ ਦੇ ਕੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਪ੍ਰਣ ਕੀਤਾ।