ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਿਸਤੌਲ ਦੀ ਨੋਕ ’ਤੇ ਫਾਇਨਾਂਸਰ ਦੇ ਘਰੋਂ ਨਕਦੀ ਤੇ ਗਹਿਣੇ ਲੁੱਟੇ

07:30 AM Aug 22, 2020 IST
featuredImage featuredImage

ਪੱਤਰ ਪ੍ਰੇਰਕ
ਟੋਹਾਣਾ, 21 ਅਗਸਤ

Advertisement

ਇਥੋਂ ਦੇ ਬੱਸ ਸਟੈਂਡ ਦੇ ਪਿਛਲੇ ਪਾਸੇ ਵਾਰਡ-12 ਦੇ ਮੁਹੱਲਾ ਆਜ਼ਾਦ ਨਗਰ ਵਿੱਚ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਫਾਇਨਾਂਸਰ ਸੁਨੀਲ ਦੇ ਘਰ ਸਵੇਰੇ ਗਿਆਰਾ ਵਜੇ ਦਾਖਲ ਹੋ ਕੇ ਘਰ ਵਿੱਚ ਇੱਕਲੀ ਔਰਤ ਕਵਿਤਾ ਤੇ ਉਸ ਦੇ 4 ਸਾਲਾ ਬੇਟੇ ਨੂੰ ਪਿਸਤੌਲ ਦੀ ਨੋਕ ’ਤੇ ਕਮਰੇ ਵਿੱਚ ਬੰਦ ਕਰ ਦਿੱਤਾ ਤੇ ਉਹ ਲੱਖਾ ਦੀ ਨਕਦੀ ਤੇ ਗਹਿਣੇ ਇਥੋਂ ਤਕ ਕਵਿਤਾ ਤੇ ਕੰਨਾਂ ਵਿਚਲੇ ਗਹਿਣੇ ਉਤਾਰ ਕੇ ਐਕਟਿਵਾ ’ਤੇ ਫਰਾਰ ਹੋ ਗਏ। ਲੁਟੇਰਿਆਂ ਦਾ ਪਿੱਛਾ ਕਰਦੀ ਭੀੜ ਵਿੱਚ ਘਿਰ ਜਾਣ ’ਤੇ ਇਕ ਨੇ ਖ਼ੁਦ ਨੂੰ ਗੋਲੀ ਮਾਰਨ ਲਈ, ਜਿਸ ਕਾਰਨ ਉਸ ਦੀ ਮੌਤ ਹੋ ਗਈ ਤੇ ਦੋਹਾਂ ਨੂੰ ਭੀੜ ਨੇ ਕਾਬੂ ਕਰ ਕੇ ਪੁਲੀਸ ਹਵਾਲੇ ਕਰ ਦਿੱਤਾ। ਲੁਟੇਰਿਆਂ ਦੀ ਸ਼ਨਾਖ਼ਤ ਮ੍ਰਿਤਕ ਰੌਬਿਨ ਵਾਸੀ ਨਰਵਾਣਾ ਜ਼ਿਲ੍ਹਾ ਜੀਂਦ ਤੇ ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਪਵਨ ਸੈਣੀ ਵਾਸੀ ਟੋਹਾਣਾ ਤੇ ਅਜੈ ਕੁਮਾਰ ਧਰਮ ਸਿੰਘ ਵਾਸੀ ਕਲੋਨੀ ਨਰਵਾਣਾ ਜ਼ਿਲ੍ਹਾ ਜੀਂਦ ਵਜੋਂ ਹੋਈ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਐੱਸਪੀ ਫਤਿਹਾਬਾਦ ਰਜੇਸ਼ ਕੁਮਾਰ ਮੌਕੇ ’ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਧਰ ਡੀਐੱਸਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਪੁਲੀਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  

Advertisement
Advertisement
Tags :
ਗਹਿਣੇਘਰੋਂਨਕਦੀਪਿਸਤੌਲਫਾਇਨਾਂਸਰਲੁੱਟੇ