ਸੋਨ ਤਗ਼ਮਾ ਜੇਤੂ ਸਾਹਿਲ ਦਾ ਭਰਵਾਂ ਸਵਾਗਤ
05:11 AM May 11, 2025 IST
ਅੰਬਾਲਾ: ਪੁਣੇ ਵਿੱਚ ਕਰਵਾਈ ਗਈ ਸੀਨੀਅਰ ਨੈਸ਼ਨਲ ਜਿਮਨਾਸਟਿਕ ਚੈਂਪੀਅਨਸ਼ਿਪ ਵਿੱਚ ਅੰਬਾਲਾ ਰੇਲਵੇ ਡਿਵੀਜ਼ਨ ਦੇ ਜਿਮਨਾਸਟ ਸਾਹਿਲ (ਸੀਸੀਟੀਸੀ) ਨੇ ਭਾਰਤੀ ਰੇਲਵੇ ਟੀਮ ਦੀ ਪ੍ਰਤੀਨਿਧਤਾ ਕਰਦਿਆਂ ਸੋਨ ਤਗਮਾ ਜਿੱਤ ਕੇ ਭਾਰਤੀ ਰੇਲਵੇ ਤੇ ਅੰਬਾਲਾ ਡਿਵੀਜ਼ਨ ਦਾ ਨਾਂ ਪੂਰੇ ਦੇਸ਼ ਵਿਚ ਰੌਸ਼ਨ ਕੀਤਾ ਹੈ। ਸਾਹਿਲ ਦੇ ਪੁਣੇ ਤੋਂ ਵਾਪਸ ਆਉਣ ’ਤੇ ਡੀਆਰਐੱਮ ਅੰਬਾਲਾ ਵਿਨੋਦ ਭਾਟੀਆ, ਸੀਨੀਅਰ ਡੀਸੀਐੱਮ ਨਵੀਨ ਕੁਮਾਰ, ਖੇਡ ਅਧਿਕਾਰੀ ਕੁਲਵੰਤ ਸਿੰਘ, ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਅਮਿੱਤ ਚਤੁਰਵੇਦੀ ਅਤੇ ਐੱਸਪੀ ਸ਼ਰਮਾ ਨੇ ਉਸ ਦਾ ਸਵਾਗਤ ਕਰਨ ਦੇ ਨਾਲ ਨਾਲ ਸਨਮਾਨ ਵੀ ਕੀਤਾ। ਡੀਆਰਐੱਮ ਵਿਨੋਦ ਭਾਟੀਆ ਨੇ ਸਾਹਿਲ ਦੇ ਉਜਲੇ ਭਵਿੱਖ ਦੀ ਕਾਮਨਾ ਕੀਤੀ। -ਨਿੱਜੀ ਪੱਤਰ ਪ੍ਰੇਰਕ
Advertisement
Advertisement