ਲੁੱਟ-ਖੋਹ ਦੇ ਮਾਮਲੇ ’ਚ ਦੋ ਗ੍ਰਿਫ਼ਤਾਰ
05:50 AM May 11, 2025 IST
ਪੱਤਰ ਪ੍ਰੇਰਕ
Advertisement
ਅੰਬਾਲਾ, 10 ਮਈ
ਸੀਆਈਏ ਸਟਾਫ ਸ਼ਹਿਜ਼ਾਦਪੁਰ ਦੀ ਟੀਮ ਵੱਲੋਂ ਲੁੱਟ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਸੀਆਈਏ ਸਟਾਫ ਸ਼ਹਿਜ਼ਾਦਪੁਰ ਦੇ ਸਬ ਇੰਸਪੈਕਟਰ ਜਰਨੈਲ ਸਿੰਘ ਦੀ ਅਗਵਾਈ ਹੇਠ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨਾਂ ਦੀ ਪਛਾਣ ਭੁਪਿੰਦਰ ਉਰਫ਼ ਸੱਨੀ ਅਤੇ ਰਾਜਬੀਰ ਸਿੰਘ ਉਰਫ਼ ਹਰਮਨ ਵਜੋਂ ਹੋਈ ਹੈ। ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ’ਤੇ ਦੋ ਦਿਨ ਦਾ ਪੁਲੀਸ ਰਿਮਾਂਡ ਮਿਲਿਆ ਹੈ। ਜ਼ਿਕਰਯੋਗ ਹੈ ਕਿ ਪੁਲੀਸ ਨੇ ਇਹ ਮਾਮਲਾ ਸ਼ਾਹਨਵਾਜ਼ ਦੀ ਸ਼ਿਕਾਇਤ ’ਤੇ 3 ਅਪਰੈਲ ਨੂੰ ਦਰਜ ਕੀਤਾ ਸੀ।
Advertisement
Advertisement