ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Rape and Murder Case: ਨਾਬਾਲਗ ਨਾਲ ਜਬਰ-ਜਨਾਹ ਤੇ ਕਤਲ ਦੇ ਦੋਸ਼ੀ ਨੂੰ ਸਜ਼ਾ-ਏ-ਮੌਤ

06:21 PM Jun 03, 2025 IST
featuredImage featuredImage

ਰਾਮਕ੍ਰਿਸ਼ਨ ਉਪਾਧਿਆਏ
ਚੰਡੀਗੜ੍ਹ, 3 ਜੂਨ
ਚੰਡੀਗੜ੍ਹ ਦੀ ਫਾਸਟ ਟਰੈਕ ਸਪੈਸ਼ਲ ਕੋਰਟ ਨੇ ਮੰਗਲਵਾਰ ਨੂੰ ਹੱਲੋਮਾਜਰਾ ਵਿੱਚ ਇੱਕ ਅੱਠ ਸਾਲਾ ਲੜਕੀ ਨਾਲ ਜਬਰ-ਜਨਾਹ ਕਰਨ ਅਤੇ ਫਿਰ ਬੱਚੀ ਦਾ ਕਤਲ ਕਰ ਦੇਣ ਦੇ ਮਾਮਲੇ ਵਿੱਚ 41 ਸਾਲਾ ਦੋਸ਼ੀ ਵਿਅਕਤੀ ਹੀਰਾ ਲਾਲ ਗੁੱਡੂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਹ ਘਟਨਾ ਜਨਵਰੀ 2024 ਵਿਚ ਵਾਪਰੀ ਸੀ।
ਇੱਕ ਡੰਪਿੰਗ ਸਾਈਟ ਦੇ ਨੇੜੇ 21 ਅਤੇ 22 ਜਨਵਰੀ, 2024 ਦੀ ਦਰਮਿਆਨੀ ਰਾਤ ਨੂੰ ਇੱਕ ਬੱਚੀ ਦੀ ਗਲ-ਵੱਢੀ ਅਤੇ ਕਈ ਚਾਕੂਆਂ ਨਾਲ ਵਿੰਨ੍ਹੀ ਲਾਸ਼ ਮਿਲਣ ਤੋਂ ਬਾਅਦ ਪੁਲੀਸ ਨੇ ਕੇਸ ਦਰਜ ਕੀਤਾ ਸੀ। ਬੱਚੀ ਦੇ 19 ਜਨਵਰੀ ਨੂੰ ਲਾਪਤਾ ਹੋਣ ਤੋਂ ਤਿੰਨ ਦਿਨ ਬਾਅਦ ਉਸ ਦੀ ਲਾਸ਼ ਬਰਾਮਦ ਕੀਤੀ ਗਈ।
ਪੀੜਤਾ ਦੀ ਅਰਧ-ਨਗਨ ਲਾਸ਼ ਹੱਲੋਮਾਜਰਾ ਵਿੱਚ ਉਸਦੇ ਘਰ ਦੇ ਨੇੜੇ ਕੂੜੇ ਦੇ ਢੇਰ ਹੇਠ ਦਬਾਈ ਗਈ ਮਿਲੀ ਸੀ। ਪੋਸਟਮਾਰਟਮ ਵਿੱਚ ਜਬਰ-ਜਨਾਹ ਦੀ ਪੁਸ਼ਟੀ ਹੋਈ ਸੀ।
ਇਲਾਕੇ ਦੀ ਸੀਸੀਟੀਵੀ ਫੁਟੇਜ ਨੇ ਪੁਲੀਸ ਨੂੰ ਦੋਸ਼ੀ ਨੂੰ ਫੜਨ ਵਿੱਚ ਮਦਦ ਕੀਤੀ। ਘਰ-ਘਰ ਤਲਾਸ਼ੀ ਦੌਰਾਨ ਬੱਚੀ ਦੀਆਂ ਚੱਪਲਾਂ ਇੱਕ ਗੁਆਂਢੀ ਘਰ ਵਿੱਚੋਂ ਮਿਲੀਆਂ, ਜਿਥੇ ਰਹਿਣ ਵਾਲਾ ਹੀਰਾ ਲਾਲ ਲਾਪਤਾ ਸੀ।
ਦੋਸ਼ੀ ਨੂੰ ਸੱਤ ਦਿਨਾਂ ਬਾਅਦ ਬਿਹਾਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਪੁਲੀਸ ਨੇ ਦਾਅਵਾ ਕੀਤਾ ਕਿ ਦੋਸ਼ੀ ਉੱਤਰ ਪ੍ਰਦੇਸ਼ ਦੇ ਅਯੁੱਧਿਆ ਤੋਂ ਚੰਡੀਗੜ੍ਹ ਆਇਆ ਸੀ ਅਤੇ ਪੀੜਤਾ ਦੇ ਗੁਆਂਢ ਵਿੱਚ ਰਹਿੰਦਾ ਸੀ।
ਜਾਂਚ ਪੂਰੀ ਹੋਣ ਤੋਂ ਬਾਅਦ ਪੁਲੀਸ ਨੇ ਹੀਰਾ ਲਾਲ ਵਿਰੁੱਧ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ। ਪਹਿਲੀ ਨਜ਼ਰੇ ਮਾਮਲਾ ਸਾਹਮਣੇ ਸਹੀ ਜਾਪਣ ’ਤੇ ਅਦਾਲਤ ਨੇ ਦੋਸ਼ੀ ਵਿਰੁੱਧ ਧਾਰਾ 201, 302, 363, 366, 376, 376(3), 376 AB, ਅਤੇ 511, ਅਤੇ POCSO ਐਕਟ ਦੀ ਧਾਰਾ 6 ਦੇ ਤਹਿਤ ਦੋਸ਼ ਤੈਅ ਕੀਤੇ।
ਅੱਜ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਡੀਐਨਏ ਰਿਪੋਰਟਾਂ ਅਤੇ ਹੋਰ ਸਬੂਤਾਂ ਦੇ ਆਧਾਰ 'ਤੇ ਉਸ ਨੂੰ ਦੋਸ਼ੀ ਠਹਿਰਾਇਆ ਅਤੇ ਮੌਤ ਦੀ ਸਜ਼ਾ ਸੁਣਾਈ ਹੈ।

Advertisement

Advertisement