ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤਿੰਨ ਰੋਜ਼ਾ ਖੇਤੀਬਾੜੀ ਤਕਨੀਕੀ ਪ੍ਰਦਰਸ਼ਨੀ ਤੇ ਸਟਾਰਟਅੱਪ ਸੰਮੇਲਨ ਸ਼ੁਰੂ

04:53 AM May 11, 2025 IST
featuredImage featuredImage
ਸੰਮੇਲਨ ਦੇ ਪਹਿਲੇ ਦਿਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸੰਸਦ ਮੈਂਬਰ ਨਵੀਨ ਜਿੰਦਲ।

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 10 ਮਈ
ਲੋਕ ਸਭਾ ਮੈਂਬਰ ਨਵੀਨ ਜਿੰਦਲ ਨੇ ਕਿਹਾ ਹੈ ਕਿ ਕੁਰੂਕਸ਼ੇਤਰ ਦੀ ਧਰਤੀ ਤੋਂ ਪੂਰੀ ਦੁਨੀਆਂ ਨੂੰ ਕੁਦਰਤੀ ਖੇਤੀ ਕਰਨ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਦੀ ਇਸ ਪਹਿਲ ਨੂੰ ਗੁਜਰਾਤ ਦੇ ਰਾਜਪਾਲ ਅਚਾਰੀਆ ਦੇਵਵ੍ਰਤ ਤੇ ਪਦਮਸ਼੍ਰੀ ਡਾ. ਹਰੀ ਓਮ ਵੱਲੋਂ ਅੱਗੇ ਵਧਾਇਆ ਜਾ ਰਿਹਾ ਹੈ। ਕੁਦਰਤੀ ਖੇਤੀ ਨੂੰ ਹੁਲਾਰਾ ਤਾਂ ਹੀ ਮਿਲੇਗਾ ਜਦੋਂ ਕਿਸਾਨਾਂ ਵਿਚ ਇਸ ਪ੍ਰਤੀ ਜਨੂੰਨ ਹੋਵੇਗਾ। ਉਹ ਅੱਜ ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ ਦੇ ਆਡੀਟੋਰੀਅਮ ਵਿਚ ਕਰਵਾਏ ਤਿੰਨ ਰੋਜ਼ਾ ਖੇਤੀਬਾੜੀ ਤਕਨਾਲੋਜੀ ਪ੍ਰਦਰਸ਼ਨੀ ਤੇ ਸਟਾਰਟਅੱਪ ਸੰਮੇਲਨ ਦੇ ਉਦਘਾਟਨੀ ਮੌਕੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਆਮਦਨ ਦੋ ਗੁਣਾ ਜਾਂ ਤਿੰਨ ਗੁਣਾ ਹੋਣੀ ਚਾਹੀਦੀ ਹੈ। ਇਸ ਲਈ ਕੇਂਦਰ ਤੇ ਸੂਬਾ ਸਰਕਾਰਾਂ ਕਈ ਯੋਜਨਾਵਾਂ ਲਿਆ ਕੇ ਯਤਨ ਕਰ ਰਹੀਆਂ ਹਨ। ਸਰਕਾਰਾਂ ਸਾਰਾ ਕੰਮ ਨਹੀਂ ਕਰ ਸਕਦੀਆਂ ਕਿਸਾਨਾਂ ਨੂੰ ਵੀ ਇਸ ਲਈ ਅੱਗੇ ਆਉਣਾ ਪਵੇਗਾ ਤੇ ਖੇਤੀ ਲਈ ਤਰੀਕੇ ਬਦਲਣੇ ਪੈਣਗੇ। ਇਸ ਮੌਕੇ ਪੁੰਡਰੀ ਦੇ ਵਿਧਾਇਕ ਸਤਪਾਲ ਜੰਬਾ, ਭਾਜਪਾ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਗੋਲਡੀ, ਭਾਜਪਾ ਆਗੂ ਸੁਭਾਸ਼ ਕਲਸਾਣਾ, ਖੇਤੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਕਰਮ ਚੰਦ, ਜ਼ਿਲ੍ਹਾ ਪਰੀਸ਼ਦ ਚੇਅਰਮੈਨ ਕੰਵਲਜੀਤ ਕੌਰ, ਨਗਰ ਕੌਂਸਲ ਚੇਅਰਮੈਨ ਮਾਫੀ ਢਾਂਡਾ ਮੌਜੂਦ ਸਨ। ਜਿੰਦਲ ਨੇ ਕਿਹਾ ਕਿ ਪਸ਼ੂ ਪਾਲਕਾਂ ਤੇ ਨੌਜਵਾਨਾਂ ਲਈ ਵੀ ਸੈਮੀਨਾਰ ਕਰਵਾਏ ਜਾਣਗੇ। ਪਦਮਸ਼੍ਰੀ ਹਰੀ ਓਮ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਰਾਸ਼ਟਰੀ ਕੁਦਰਤੀ ਖੇਤੀ ਮਿਸ਼ਨ ਦੇ ਤਹਿਤ 2481 ਕਰੋੜ ਰੁਪਏ ਦੀ ਯੋਜਨਾ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੇਸ਼ ਦੇ 12 ਵਿਗਿਆਨੀਆਂ ਨੇ ਖੋਜ ਤੋਂ ਬਾਅਦ ਰਿਪੋਰਟ ਜਾਰੀ ਕੀਤੀ ਸੀ ਕਿ 75 ਫ਼ੀਸਦ ਖੁਰਾਕ ਸੁਰੱਖਿਆ ਕਣਕ ਤੇ ਚੌਲਾਂ ਦੀਆਂ ਫਸਲਾਂ ਵੱਲੋਂ ਪੂਰੀ ਕੀਤੀ ਜਾਂਦੀ ਹੈ। ਰਿਪੋਰਟ ਵਿਚ ਇਹ ਵੀ ਕਿਹ ਗਿਆ ਕਿ 1970 ਤੋਂ ਬਾਅਦ ਕਣਕ ਤੇ ਚੌਲਾਂ ਦੀਆਂ ਫਸਲਾਂ ਦੇ ਪੌਸ਼ਟਿਕ ਮੁੱਲ ਵਿਚ 45 ਫ਼ੀਸਦ ਦੀ ਗਿਰਾਵਟ ਆਈ ਹੈ ਤੇ ਅਗਲੇ 15 ਸਾਲਾਂ ਵਿਚ ਇਹ ਦੋਵੇਂ ਫਸਲਾਂ ਖਾਣ ਯੋਗ ਨਹੀਂ ਰਹਿਣਗੀਆਂ। ਧਰਤੀ ਹੇਠਲੇ ਪਾਣੀ ਦਾ ਪੱਧਰ ਤੇ ਗੁਣਵੱਤਾ ਦੋਵੇਂ ਹੀ ਵਿਗੜ ਰਹੇ ਹਨ। ਸੂਬੇ ਦੇ 21 ਜ਼ਿਲ੍ਹਿਆਂ ਵਿਚ ਨਾਈਟ੍ਰੇਟ ਤੇ ਕਲੋਰਾਈਡ ਬਹੁਤ ਮਾਤਰਾ ਵਿੱਚ ਵੱਧ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਕੁਦਰਤੀ ਖੇਤੀ ਅਪਣਾਈ ਜਾਵੇ।

Advertisement

Advertisement