ਸਕੂਲ ਵਿੱਚ ਲੋੜਵੰਦਾਂ ਲਈ ਬੁੱਕ ਬੈਂਕ ਬਣਾਇਆ
07:55 AM Mar 24, 2025 IST
ਕਰਤਾਰਪੁਰ:
Advertisement
ਸੰਤ ਓਂਕਾਰ ਨਾਥ ਸੀਨੀਅਰ ਸੈਕੰਡਰੀ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਤੇ ਸਮਾਜ ਸੇਵੀ ਸੰਸਥਾ ਨੇਕੀ ਦੀ ਦੁਕਾਨ ਦੇ ਮੁੱਖ ਸੇਵਾਦਾਰ ਅਮਰੀਕ ਸਿੰਘ ਨੇ ਨਿਵੇਕਲੀ ਪਹਿਲ ਕਰ ਕੇ ਲੋੜਵੰਦ ਵਿਦਿਆਰਥੀਆਂ ਲਈ ਬੁੱਕ ਬੈਂਕ ਬਣਾਇਆ ਹੈ। ਇਸ ਸਬੰਧੀ ਅਮਰੀਕ ਸਿੰਘ ਨੇ ਦੱਸਿਆ ਕਿ ਕੁਝ ਵਿਦਿਆਰਥੀ ਅਜਿਹੇ ਹਨ ਜਿਹੜੇ ਮਹਿੰਗੀਆਂ ਕਿਤਾਬਾਂ ਦੀ ਖਰੀਦ ਕਰਨ ਦੇ ਅਸਮਰਥ ਹਨ, ਉਨ੍ਹਾਂ ਦੀ ਸਹਾਇਤਾ ਲਈ ਸਕੂਲ ਦੀ ਮੈਨੇਜਮੈਂਟ ਕਮੇਟੀ ਨੂੰ ਭਰੋਸੇ ਵਿੱਚ ਲੈ ਕੇ ਸਕੂਲ ਵਿੱਚ ਬੁੱਕ ਬੈਂਕ ਬਣਾਇਆ ਗਿਆ ਹੈ। ਇਸ ਵਿੱਚ ਪਾਸ ਹੋਣ ਵਾਲੇ ਵਿਦਿਆਰਥੀ ਆਪਣੀਆਂ ਪੁਰਾਣੀਆਂ ਕਿਤਾਬਾਂ ਜਮ੍ਹਾਂ ਕਰਵਾ ਕੇ ਅਗਲੀ ਕਲਾਸ ਦੀਆਂ ਕਿਤਾਬਾਂ ਲੈ ਸਕਣਗੇ। ਇਸ ਸਬੰਧੀ ਨੈਸ਼ਨਲ ਅਤੇ ਸਟੇਟ ਐਵਾਰਡੀ ਸੇਵਾ ਮੁਕਤ ਲੈਕਚਰਾਰ ਜਸਬੀਰ ਸਿੰਘ ਸੰਧੂ ਨੇ ਸਕੂਲ ਵਿੱਚ ਬੁੱਕ ਬੈਂਕ ਬਣਾਉਣ ਦੀ ਸ਼ਲਾਘਾ ਕੀਤੀ। -ਪੱਤਰ ਪ੍ਰੇਰਕ
Advertisement
Advertisement