ਬਾਰ ਐਸੋਸੀਏਸ਼ਨ ਵੱਲੋਂ ਖ਼ੂਨਦਾਨ ਕੈਂਪ
07:45 AM Mar 26, 2025 IST
ਪੱਤਰ ਪ੍ਰੇਰਕ
ਫਿਲੌਰ, 25 ਮਾਰਚ
ਇੱਥੇ ਬਾਰ ਐਸੋਸੀਏਸ਼ਨ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ’ਚ ਵਕੀਲਾਂ, ਕਲਰਕਾਂ ਅਤੇ ਲੋਕਾਂ ਨੇ ਖੂਨਦਾਨ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਬਾਰ ਦੇ ਪ੍ਰਧਾਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਆਪਣੇ ਆਜ਼ਾਦੀ ਦੇ ਘੁਲਾਟੀਆਂ ਨੂੰ ਹਮੇਸ਼ਾ ਸਿਜਦਾ ਕਰਦੇ ਰਹਿਣਾ ਚਾਹੀਦਾ ਹੈ ਅਤੇ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਉਪਰਾਲੇ ਕਰਨੇ ਚਾਹੀਦੇ ਹਨ।
ਇਸ ਮੌਕੇ ਗੌਰਵ ਸਾਗਰ ਮੀਤ ਪ੍ਰਧਾਨ, ਪੰਕਜ ਸ਼ਰਮਾ ਜੁਆਇੰਟ ਸਕੱਤਰ, ਨਵਜੋਤ ਸਿੰਘ ਖਹਿਰਾ, ਅਜੈ ਫਿਲੌਰ, ਅਕਾਸ਼ਦੀਪ ਅਗਨੀਹੋਤਰੀ, ਗੌਰਵ ਕੌਸ਼ਲ, ਦਿਨੇਸ਼ ਲੱਖਣਪਾਲ, ਗੁਰਦੀਪ ਸਿੰਘ, ਹਰਮਿੰਦਰ ਸਿੰਘ ਸੈਣੀ, ਬਬਲੀਨ ਸਰਾਂ, ਅਸ਼ਵਨੀ ਕੁਮਾਰ ਬੋਪਾਰਾਏ, ਸੁਧਾ ਵਿਜ, ਰਿਸ਼ੂ ਗੁਪਤਾ, ਵਿਸ਼ਾਲ ਗੁਪਤਾ, ਬਲਦੀਪ ਅਪਰਾ, ਪ੍ਰਭਜੋਤ ਸਿੱਧੂ, ਰੋਹਿਤ, ਰਜੇਸ਼ ਕੁਮਾਰ, ਅਮਿਤ ਭਾਰਦਵਾਜ ਆਦਿ ਸ਼ਾਮਲ ਹੋਏ।
Advertisement
Advertisement