ਆਟਾ ਦਾਲ ਸਕੀਮ ਦੀਆਂ ਪਰਚੀਆਂ ਕੱਟਣ ਦੌਰਾਨ ਹੰਗਾਮਾ
07:39 AM Mar 26, 2025 IST
ਪੱਤਰ ਪ੍ਰੇਰਕ
ਕਰਤਾਰਪੁਰ, 25 ਮਾਰਚ
ਪਿੰਡ ਚੁਗਾਵਾਂ ਵਿੱਚ ਡਿੱਪੂ ਹੋਲਡਰ ਅਤੇ ਲਾਭਪਾਤਰੀਆਂ ਵਿਚਾਲੇ ਆਟਾ ਦਾਲ ਦੀਆਂ ਪਰਚੀਆਂ ਕੱਟਣ ਨੂੰ ਲੈ ਕੇ ਹੋਏ ਹੰਗਾਮੇ ਦੇ ਦੂਜੇ ਦਿਨ ਸਰਪੰਚ ਪ੍ਰਦੀਪ ਕੁਮਾਰ ਪਿੰਡ ਵਾਸੀਆਂ ਅਤੇ ਭਾਜਪਾ ਆਗੂ ਮਨਦੀਪ ਬਖਸ਼ੀ ਦੀ ਅਗਵਾਈ ਵਿੱਚ ਪਿੰਡ ਵਾਸੀਆਂ ਨੇ ਥਾਣਾ ਲਾਂਬੜਾ ਅੱਗੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਭਾਜਪਾ ਆਗੂ ਮਨਦੀਪ ਬਖਸ਼ੀ ਨੇ ਕਿਹਾ ਕਿ ਸੂਬਾ ਸਰਕਾਰ ਗਰੀਬ ਵਿਅਕਤੀਆਂ ਨਾਲ ਧੱਕਾ ਕਰ ਰਹੀ ਹੈ ਅਤੇ ਲੋਕ ਇਨਸਾਫ ਲੈਣ ਲਈ ਸੜਕਾਂ ’ਤੇ ਉਤਰ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਲਾਭਪਾਤਰੀਆਂ ਨੂੰ ਆਟਾ ਦਾਲ ਸਕੀਮ ਤਹਿਤ ਮਿਲਦੀਆਂ ਪਰਚੀਆਂ ਨੂੰ ਕੁਝ ਵਿਅਕਤੀ ਆਪਣੀ ਸਰਪ੍ਰਸਤੀ ਦੀ ਹੇਠ ਦੇਣਾ ਚਾਹੁੰਦੇ ਸਨ ਜਿਸ ਨੂੰ ਪਿੰਡ ਵਾਸੀਆਂ ਨੇ ਬਰਦਾਸ਼ਤ ਨਹੀਂ ਕੀਤਾ। ਇਸ ਸਬੰਧੀ ਡੀਐੱਸਪੀ ਸਬ ਡਿਵੀਜ਼ਨ ਕਰਤਾਰਪੁਰ ਸੁਰਿੰਦਰ ਪਾਲ ਧੋਗੜੀ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਕਰਕੇ ਸਚਾਈ ਸਾਹਮਣੇ ਲਿਆਂਦੀ ਜਾਵੇਗੀ।
Advertisement
Advertisement