ਜੇਲ੍ਹ ’ਚੋਂ ਨਸ਼ਿਆਂ ਦਾ ਧੰਦਾ ਕਰਨ ਵਾਲੇ ਦੋ ਨੌਜਵਾਨਾਂ ਖ਼ਿਲਾਫ਼ ਕੇਸ ਦਰਜ
07:47 AM Mar 26, 2025 IST
ਪੱਤਰ ਪ੍ਰੇਰਕ
Advertisement
ਕਪੂਰਥਲਾ, 25 ਮਾਰਚ
ਜੇਲ੍ਹ ’ਚ ਬੈਠ ਕੇ ਨਸ਼ਿਆਂ ਦਾ ਧੰਦਾ ਕਰਨ ਵਾਲੇ ਦੋ ਨੌਜਵਾਨਾਂ ਖ਼ਿਲਾਫ਼ ਸਦਰ ਪੁਲੀਸ ਨੇ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਹੈ। ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਇੰਸਪੈਕਟਰ ਜਰਨੈਲ ਸਿੰਘ ਸੀ.ਆਈ.ਏ ਸਟਾਫ਼ ਨੂੰ ਸੂਚਨਾ ਮਿਲੀ ਸੀ ਕਿ ਹਰਜਿੰਦਰ ਸਿੰਘ ਉਰਫ਼ ਜਿੰਦੂ ਵਾਸੀ ਲਾਟੀਆਵਾਲ ਜੋ ਨਸ਼ੇ ਦੇ ਕੇਸ ’ਚ ਕੇਂਦਰੀ ਜੇਲ੍ਹ ਕਪੂਰਥਲਾ ਬੰਦ ਹੈ, ਆਪਣੇ ਛੋਟੇ ਭਰਾ ਜ਼ੋਰਾਵਰ ਸਿੰਘ ਉਰਫ਼ ਜ਼ੋਰਾ ਜੋ ਪਿੰਡ ਰਹਿੰਦਾ ਹੈ, ਉਸ ਰਾਹੀਂ ਨਸ਼ੀਲੇ ਪਦਾਰਥਾਂ ਦਾ ਆਦਾਨ ਪ੍ਰਦਾਨ ਕਰ ਰਿਹਾ ਹੈ। ਇਸ ’ਤੇ ਕਾਰਵਾਈ ਕਰਦਿਆਂ ਪੁਲੀਸ ਨੇ ਜ਼ੋਰਾਵਰ ਸਿੰਘ ਨੂੰ ਕਾਬੂ ਕਰਕੇ ਉਸ ਪਾਸੋਂ 250 ਗ੍ਰਾਮ ਹੈਰੋਇਨ, ਮੋਟਰਸਾਈਕਲ ਤੇ 2240 ਰੁਪਏ ਦੀ ਨਕਦੀ ਬਰਾਮਦ ਕਰਕੇ ਹਰਜਿੰਦਰ ਸਿੰਘ ਉਰਫ਼ ਜਿੰਦੂ ਵਾਸੀ ਲਾਟੀਆਵਾਲ ਤੇ ਜ਼ੋਰਾਵਰ ਸਿੰਘ ਉਰਫ਼ ਜ਼ੋਰਾ ਵਾਸੀ ਲਾਟੀਆਵਲ ਖਿਲਾਫ਼ ਕੇਸ ਦਰਜ ਕੀਤਾ ਹੈ ਤੇ ਉਸਦੇ ਭਰਾ ਜ਼ੋਰਾਵਰ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਹਰਜਿੰਦਰ ਪਹਿਲਾਂ ਹੀ ਜੇਲ੍ਹ ’ਚ ਬੰਦ ਹੈ।
Advertisement
Advertisement