ਸਕੂਲ ਵਿੱਚ ਬਸੰਤ ਪੰਚਮੀ ਮਨਾਈ
08:03 AM Feb 04, 2025 IST
ਪੱਤਰ ਪ੍ਰੇਰਕ
ਮਾਨਸਾ, 3 ਫਰਵਰੀ
ਡੀਏਵੀ ਸਕੂਲ ਮਾਨਸਾ ਵਿਖੇ ਗਿਆਨ, ਕਲਾ ਅਤੇ ਸੰਗੀਤ ਦੀ ਦੇਵੀ ਸਰਸਵਤੀ ਦਾ ਜਨਮ ਦਿਹਾੜਾ ਬਸੰਤ ਪੰਚਮੀ ਮਨਾਇਆ ਗਿਆ। ਸਮਾਗਮ ਦੌਰਾਨ ਨਰਸਰੀ ਤੋਂ ਦੂਸਰੀ ਜਮਾਤ ਤੱਕ ਦੇ ਬੱਚੇ ਪੀਲੇ ਰੰਗ ਦੇ ਪੁਸ਼ਾਕਾਂ ਵਿੱਚ ਸਜੇ ਹੋਏ ਸਨ, ਜੋ ਕੁਦਰਤ ਵਿੱਚ ਬਸੰਤ ਦੀ ਆਮਦ ਨੂੰ ਦਰਸਾਉਂਦੇ ਸਨ। ਉਹ ਨਾ ਸਿਰਫ਼ ਪੀਲੇ ਰੰਗ ਦੇ ਪੁਸ਼ਾਕਾਂ ਵਿੱਚ ਸਕੂਲ ਪੁੱਜੇ, ਸਗੋਂ ਖਾਣ ਲਈ ਪੀਲੇ ਰੰਗ ਦੀਆਂ ਵਸਤੂਆਂ ਵੀ ਲੈ ਕੇ ਆਏ। ਸਕੂਲ ਦੇ ਵਿਹੜੇ ਨੂੰ ਪੀਲੀਆਂ ਪਤੰਗਾਂ ਅਤੇ ਸੁੰਦਰ ਕਲਾਕ੍ਰਿਤੀਆਂ ਨਾਲ ਸਜਾਇਆ ਗਿਆ ਸੀ। ਪ੍ਰਿੰਸੀਪਲ ਵਿਨੋਦ ਰਾਣਾ ਨੇ ਬੱਚਿਆਂ ਨੂੰ ਬਸੰਤ ਪੰਚਮੀ ਦੀ ਮਹੱਤਤਾ ਬਾਰੇ ਸਮਝਾਉਂਦਿਆਂ ਦੱਸਿਆ ਕਿ ਜਿਸ ਤਰੀਕੇ ਨਾਲ ਪਤਝੜ ਤੋਂ ਬਾਅਦ ਬਸੰਤ ਦਾ ਆਗਮਨ ਕੁਦਰਤ ਨੂੰ ਹਰਿਆ-ਭਰਿਆ ਬਣਾਉਂਦਾ ਹੈ, ਇਸੇ ਤਰ੍ਹਾਂ ਗਿਆਨ ਦੀ ਚੜ੍ਹਤ ਅਗਿਆਨਤਾ ਦਾ ਨਾਸ਼ ਕਰਕੇ ਸਾਰੇ ਜੀਵਾਂ ਨੂੰ ਖੁਸ਼ੀਆਂ ਪ੍ਰਦਾਨ ਕਰਦੀ ਹੈ। ਉਨ੍ਹਾਂ ਦੱਸਿਆ ਕਿ ਬੱਚਿਆਂ ਲਈ ਪੇਪਰ ਪਤੰਗ ਬਣਾਉਣਾ, ਕਾਰਡ ਬਣਾਉਣਾ ਆਦਿ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਵੀ ਕਰਵਾਈਆਂ ਗਈਆਂ।
Advertisement
Advertisement